ਮਹਾਰਾਸ਼ਟਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 12 ਲੋਕਾਂ ਦੀ ਗਈ ਜਾਨ

0
87

ਮਹਾਰਾਸ਼ਟਰ ‘ਚ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ‘ਚ ਸਮਰਿਧੀ ਐਕਸਪ੍ਰੈਸ ਵੇਅ ‘ਤੇ ਇਕ ਮਿੰਨੀ ਬੱਸ ਅਤੇ ਇਕ ਟਰਾਲੇ ਦੀ ਟੱਕਰ ਹੋ ਗਈ। ਇਸ ‘ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ 23 ਲੋਕ ਜ਼ਖਮੀ ਹੋ ਗਏ।

ਇਹ ਹਾਦਸਾ ਵੈਜਾਪੁਰ ਇਲਾਕੇ ‘ਚ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ 12:30 ਵਜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਬੱਸ ‘ਚ 35 ਲੋਕ ਸਵਾਰ ਸਨ। ਬੱਸ ਡਰਾਈਵਰ ਦੇ ਕੰਟਰੋਲ ਗੁਆਉਣ ਕਾਰਨ ਬੱਸ ਨੇ ਪਿੱਛਿਓਂ ਟਰਾਲੇ ਨੂੰ ਟੱਕਰ ਮਾਰ ਦਿੱਤੀ। ਮਰਨ ਵਾਲਿਆਂ ਵਿੱਚ 5 ਪੁਰਸ਼, 6 ਔਰਤਾਂ ਅਤੇ ਇੱਕ ਨਾਬਾਲਗ ਲੜਕੀ ਸ਼ਾਮਲ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here