ਇਮਿਊਨਿਟੀ ਯਾਨੀ ਰੋਗ ਰੋਕੂ ਸਮਰੱਥਾ ਸਿਹਤ ਲਈ ਮਹੱਤਵਪੂਰਨ ਹੈ। ਇਹ ਤੁਹਾਡੇ ਸਰੀਰ ਦੀ ਰੱਖਿਆ ਪ੍ਰਣਾਲੀ ਦਾ ਹਿੱਸਾ ਹੁੰਦੀ ਹੈ ਜੋ ਬੀਮਾਰੀਆਂ ਤੇ ਇੰਫੈਕਸ਼ਨ ਤੋਂ ਬਚਾਅ ਵਿਚ ਮਦਦ ਕਰਦੀ ਹੈ। ਇਕ ਮਜ਼ਬੂਤ ਇਮਊਨਿਟੀ ਰੋਗਾਂ, ਇੰਫੈਕਸ਼ਨਾਂ ਵਰਗੇ ਬੈਕਟੀਰੀਆ, ਵਾਇਰਸ ਤੇ ਫੰਗਸ ਖਿਲਾਫ ਕਵਚ ਦਾ ਕੰਮ ਕਰਦੀ ਹੈ
ਰੋਗ ਰੋਕੂ ਸਮਰੱਥਾ ਨੂੰ ਮਜ਼ਬੂਤ ਬਣਾਉਣ ਦੇ ਕਈ ਤਰੀਕੇ ਹਨ। ਆਪਣੇ ਲਾਈਫਸਟਾਈਲ ਵਿਚ ਸਕਾਰਾਤਮਕ ਬਦਲਾਅ ਲਿਆ ਕੇ, ਖਾਣ-ਪੀਣ ‘ਤੇ ਧਿਆਨ ਦੇ ਕੇ ਤੇ ਕਸਰਤ ਤੇ ਯੋਗ ਰਾਹੀਂ ਇਮਊਨਿਟੀ ਨੂੰ ਵਧਾਇਆ ਜਾ ਸਕਦਾ ਹੈ। ਹਾਲਾਂਕਿ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਆਯੁਰਵੈਦਿਕ ਉਪਾਅ ਵੀ ਹਨ।
ਆਯੁਰਵੇਦ ਵਿਚ ਇਮਿਊਨਿਟੀ ਨੂੰ ਵਧਾਉਣ ਲਈ ਕਈ ਕੁਦਰਤੀ ਤੇ ਆਯੁਰਵੈਦਿਕ ਨੁਸਖੇ ਸੁਲਾਏ ਜਾਂਦੇ ਹਨ। ਇਹ ਨੁਸਖੇ ਤੁਹਾਡੇ ਸਰੀਰਕ, ਮਾਨਸਿਕ ਤੇ ਆਤਮਿਕ ਸਿਹਤ ਨੂੰ ਬੜ੍ਹਾਵਾ ਦੇਣ ਵਿਚ ਮਦਦ ਕਰ ਸਕਦੇ ਹਨ। ਇਥੇ ਕੁਝ ਆਯੁਰਵੈਦਿਕ ਸੁਝਾਅ ਦਿੱਤੇ ਗਏ ਹਨ-
ਤੁਲਸੀ
ਤੁਲਸੀ ਵਿਚ ਐਂਟੀ-ਆਕਸੀਡੈਂਟ, ਐੈਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਫਲੂ, ਐਂਟੀਬਾਇਓਟਿਕ, ਐਂਟੀ-ਇੰਫਲੇਮੇਟ੍ਰੀ, ਵਿਟਾਮਿਨ-ਏ, ਵਿਟਾਮਿਨ ਸੀ, ਜ਼ਿੰਕ, ਕੈਲਸ਼ੀਅਮ ਤੇ ਆਇਰਨ ਵਰਗੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹਨ। ਤੁਲਸੀ ਦੇ ਪੱਤੇ ਇਮਿਊਨਿਟੀ ਨੂੰ ਵਧਾਉਣ ਵਿਚ ਮਦਦ ਕਰ ਸਕਦੇ ਹਨ। ਤੁਸੀਂ ਤੁਲਸੀ ਦੇ ਪੱਤਿਆਂ ਦਾ ਕਾੜ੍ਹਾ ਬਣਾ ਸਕਦੇ ਹਨ ਜਾਂ ਸਵੇਰੇ ਖਾਲੀ ਪੇਟ ਤੁਲਸੀ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ।
ਗਿਲੋਏ
ਗਿਲੋਏ ਇਕ ਕੁਦਰਤੀ ਜੜ੍ਹੀ ਬੂਟੀ ਹੈ ਜਿਸ ਨੂੰ ਇਮਊਨਿਟੀ ਵਧਾਉਣ ਲਈ ਜਾਣਿਆ ਜਾਂਦਾ ਹੈ। ਤੁਸੀਂ ਗਿਲੋਏ ਦੇ ਰਸ ਦਾ ਸੇਵਨ ਵੀ ਕਰ ਸਕਦੇ ਹੋ। ਕੋਵਿਡ ਕਾਲ ਵਿਚ ਰੋਗ ਰੋਕੂ ਸਮਰੱਥਾ ਕਮਜ਼ੋਰ ਹੋਣ ਕਾਰਨ ਲੋਕ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋ ਰਹੇ ਹਨ। ਇਸ ਦੌਰਾਨ ਇਮਊਨਿਟੀ ਨੂੰ ਮਜ਼ਬੂਤ ਕਰਨ ਲਈ ਗਿਲੋਏ ਦਾ ਸੇਵਨ ਵੱਧ ਗਿਆ ਸੀ।
ਆਂਵਲਾ
ਆਂਵਲੇ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਵਿਚ ਐਂਟੀਆਕਸੀਡੈਂਟ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫਲੇਵੋਨਾਇਡ ਤੇ ਫਾਈਬਰ ਵਰਗੇ ਪੋਸ਼ਕ ਤੱਤ ਕਾਫੀ ਮਾਤਰਾ ਵਿਚ ਹੁੰਦੇ ਹਨ, ਜੋ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ। ਇਮਿਊਨਿਟੀ ਵਧਾਉਣ ਲਈ ਆਂਵਲੇ ਦਾ ਸੇਵਨ ਕਈ ਤਰੀਕਿਆਂ ਤੋਂ ਕੀਤਾ ਜਾ ਸਕਦਾ ਹੈ। ਤਾਜ਼ਾ ਕੱਚਾ ਆਂਵਲਾ ਜਾਂ ਸ਼ਹਿਦ ਦੇ ਨਾਲ ਸੇਵਨ ਕਰ ਸਕਦੇ ਹੋ।
ਹਲਦੀ
ਭਾਰਤੀ ਘਰਾਂ ਦੀ ਰਸੋਈ ਵਿਚ ਹਲਦੀ ਦਾ ਇਸਤੇਮਾਲ ਜ਼ਰੂਰੀ ਹੈ। ਹਰ ਘਰ ਵਿਚ ਹਲਦੀ ਮਿਲ ਜਾਂਦੀ ਹੈ। ਇਹ ਖਾਣ ਦੀ ਰੰਗਤ ਬਦਲਣ ਦੇ ਨਾਲ ਹੀ ਸਿਹਤ ਲਈ ਵੀ ਅਸਰਦਾਰ ਹੈ। ਹਲਤੀ ਵਿਚ ਪਾਏ ਜਾਣ ਵਾਲੇ ਪੋਸ਼ਕ ਤੱਤ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ। ਹਲਦੀ ਪਾਊਡਰ ਮਿਲਾ ਕੇ ਗਰਮ ਦੁੱਧ ਪੀਣਾ ਇਕ ਚੰਗਾ ਤਰੀਕਾ ਹੋ ਸਕਦਾ ਹੈ।
ਅਸ਼ਵਗੰਧਾ ਇਕ ਕੁਦਰਤੀ ਆਯੁਰਵੈਦਿਕ ਜੜ੍ਹੀ ਬੂਟੀ ਹੈ ਜੋ ਤਣਾਅ ਨੂੰ ਘੱਟ ਕਰਨ ਤੇ ਇਮਿਊਨਿਟੀ ਨੂੰ ਵਧਾਉਣ ਵਿਚ ਮਦਦ ਕਰ ਸਕਦੀ ਹੈ। ਅਸ਼ਵਗੰਧਾ ਵਿਚ ਐਂਟੀ ਆਕਸੀਡੈਂਟ, ਐਂਟੀ ਇੰਫਲੇਮੇਟਰੀ ਤੇ ਐਂਟੀ ਬੈਕਟੀਰੀਅਲ ਗੁਣ ਨਾਲ ਵੀ ਫਾਇਬਰ, ਪ੍ਰੋਟੀਨ, ਊਰਜਾ, ਕਾਰਬੋਹਾਈਡ੍ਰੇਟ, ਆਇਰਨ, ਕੈਲਸ਼ੀਅਮ ਤੇ ਵਿਟਾਮਿਨ ਸੀ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਸਵੇਰੇ ਖਾਲੀ ਪੇਟ ਦੁੱਧ ਨਾਲ ਅਸ਼ਵਗੰਧੇ ਦੇ ਪੱਤਿਆਂ ਨਾਲ ਤਿਆਰ ਪੇਸਟ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।