World Cup 2023: ਭਾਰਤ ਤੇ ਪਾਕਿਸਤਾਨ ਟੀਮਾਂ ਵਿਚਾਲੇ ਅੱਜ ਹੋਵੇਗਾ ਮਹਾਮੁਕਾਬਲਾ

0
47

World Cup 2023: ਭਾਰਤ ਤੇ ਪਾਕਿਸਤਾਨ ਵਿਚ ਸ਼ਨੀਵਾਰ ਨੂੰ ਵਿਸ਼ਵ ਕੱਪ 2023 ਦਾ 12ਵਾਂ ਮੈਚ ਖੇਡਿਆ ਜਾਵੇਗਾ। ਵਿਸ਼ਵ ਕੱਪ ਦਾ ਇਹ ਮਹਾਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸਦੀ ਸ਼ੁਰੂਆਤ ਦੁਪਹਿਰ 2 ਵਜੇ ਤੋਂ ਹੋਵੇਗੀ ਜਦੋਂ ਕਿ ਇਸ ਤੋਂ ਅੱਧੇ ਘੰਟੇ ਪਹਿਲਾਂ ਯਾਨੀ ਦੁਪਹਿਰ ਡੇਢ ਵਜੇ ਟੌਸ ਹੋਵੇਗਾ।

ਇਸ ਮੈਚ ਨੂੰ ਲੈ ਕੇ ਆਈਸੀਸੀ ਨੇ ਕਾਫੀ ਤਿਆਰੀਆਂ ਕੀਤੀਆਂ ਹਨ ਤੇ ਮੁਕਾਬਲੇ ਤੋਂ ਪਹਿਲਾਂ ਰੰਗਾਰੰਗ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਸੀ। ਇਸ ਪ੍ਰੋਗਰਾਮ ਵਿਚ ਅਰਿਜੀਤ ਸਿੰਘ, ਸੁਖਵਿੰਦਰ ਸਿੰਘ ਤੇ ਸ਼ੰਕਰ ਮਹਾਦੇਵ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ।

ਇਸ ਮੈਚ ਨੂੰ ਲੈ ਕੇ ਫੈਨਸ ਦੇ ਵਿਚ ਕਾਫੀ ਉਤਸੁਕਤਾ ਹੈ ਤੇ ਉਹ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੈਚ ਲਈ ਸਾਰੇ ਟਿਕਟ ਵਿਕ ਚੁੱਕੇ ਹਨ, ਨਾਲ ਹੀ ਅਹਿਮਦਾਬਾਦ ਦੇ ਕਿਸੇ ਹੋਟਲ ਵਿਚ ਵੀ ਜਗ੍ਹਾ ਨਹੀਂ ਬਚੀ ਹੈ। ਦੋ ਮਹੀਨੇ ਦੇ ਅੰਦਰ ਭਾਰਤ ਤੇ ਪਾਕਿਸਤਾਨ ਵਿਚ ਇਹ ਤੀਜਾ ਮੁਕਾਬਲਾ ਹੋਵੇਗਾ।

ਇਸ ਤੋਂ ਪਹਿਲਾਂ ਦੋਵੇਂ ਟੀਮਾਂ ਪਿਛਲੇ ਮਹੀਨੇ ਹੋਏ ਏਸ਼ੀਆ ਕੱਪ ਵਿਚ ਭਿੜੀਆਂ ਸਨ। 2 ਸਤੰਬਰ ਨੂੰ ਪੱਲੇਕਲ ਵਿਚ ਦੋਵੇਂ ਟੀਮਾਂ ਵਿਚ ਏਸ਼ੀਆ ਕੱਪ ਦੇ ਗਰੁੱਪ ਰਾਊਂਡ ਦਾ ਮੁਕਾਬਲਾ ਬੇਨਤੀਜਾ ਰਿਹਾ ਸੀ। ਦੂਜੇ ਪਾਸੇ 10 ਸਤੰਬਰ ਨੂੰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਸੁਪਰ ਫੋਰ ਵਿਚ ਆਹਮੋ-ਸਾਹਮਣੇ ਆਈ ਸੀ। ਉਸ ਮੁਕਾਬਲੇ ਨੂੰ ਭਾਰਤ ਨੇ 228 ਦੌੜਾਂ ਨਾਲ ਜਿੱਤਿਆ ਸੀ। ਹੁਣ ਇਹ ਤੀਜਾ ਮੁਕਾਬਲਾ ਹੋਵੇਗਾ।ਕ੍ਰਿਕਟ ਵਿਸ਼ਵ ਕੱਪ: ਅੱਜ ਭਿੜਨਗੇ ਭਾਰਤ ਤੇ ਪਾਕਿਸਤਾਨ

ਹਾਲਾਂਕਿ ਹਾਲਾਤ ਬਿਲਕੁਲ ਵੱਖ ਹੋਣਗੇ। ਵਿਸ਼ਵ ਕੱਪ ਵਿਚ ਵੱਖ ਤਰ੍ਹਾਂ ਦਾ ਦਬਾਅ ਹੋਵੇਗਾ। ਭਾਰਤ ‘ਤੇ ਜਿਥੇ ਘਰੇਲੂ ਮੈਦਾਨ ‘ਤੇ ਚੰਗੇ ਪ੍ਰਦਰਸ਼ਨ ਦਾ ਦਬਾਅ ਹੋਵੇਗਾ ਦੂਜੇ ਪਾਸੇ ਪਾਕਿਸਤਾਨ ‘ਤੇ ਇਕ ਲੱਖ ਤੋਂ ਵੀ ਜ਼ਿਆਦਾ ਦਰਸ਼ਕਾਂ ਦੇ ਸ਼ੋਰ ਦੇ ਵਿਚ ਖੁਦ ਨੂੰ ਸਾਬਤ ਕਰਨ ਦਾ ਦਬਾਅ ਹੋਵੇਗਾ।ਇਸ ਮੈਚ ਵਿਚ ਟੀਮ ਇੰਡੀਆ ਦਾ ਪਲੜਾ ਭਾਰੀ ਹੋਵੇਗਾ ਕਿਉਂਕਿ ਵਨਡੇ ਵਿਸ਼ਵ ਕੱਪ ਵਿਚ ਭਾਰਤ ਪਾਕਿਸਤਾਨ ਨੂੰ ਲਗਾਤਾਰ 7 ਵਾਰ ਹਰਾ ਚੁੱਕੇ ਹੈ। ਟੀਮ ਇੰਡੀਆ 8ਵੀਂ ਵਾਰ ਜਿੱਤ ਹਾਸਲ ਕਰਨ ਉਤਰੇਗੀ।

ਦੋਵੇਂ ਟੀਮਾਂ ਵਿਸ਼ਵ ਕੱਪ ਵਿਚ 1992 ਤੋਂ ਇਕ-ਦੂਜੇ ਨਾਲ ਭਿੜ ਰਹੀਆਂ ਹਨ। 1992 ਵਿਚ ਭਾਰਤੀ ਟੀਮਨੇ 43 ਦੌੜਾਂ ਤੋਂ, 1996 ਵਿਸ਼ਵ ਕੱਪ ਵਿਚ 39 ਦੌੜਾਂ ਤੋਂ, 1999 ਵਿਸ਼ਵ ਕੱਪ ਵਿਚ 47 ਦੌੜਾਂ, 2003 ਵਿਸ਼ਵ ਕੱਪ ‘ਚ 6 ਵਿਕਟਾਂ ਤੋਂ, 2011 ਵਿਸ਼ਵ ਕੱਪ ‘ਚ 29 ਦੌੜਾਂ ਤੋਂ, 2105 ਵਿਸ਼ਵ ਕੱਪ ਵਿਚ 76 ਦੌੜਾਂ ਤੋਂ ਤੇ 2019 ਵਿਸ਼ਵ ਕੱਪ ‘ਚ 89 ਦੌੜਾਂ ਤੋਂ ਜਿੱਤ ਹਾਸਲ ਕੀਤੀ ਸੀ।

ਹੁਣ ਤੱਕ ਵਨਡੇ ਵਿਚ ਦੋਵੇਂ ਟੀਮਾਂ ਕੁੱਲ 135 ਵਾਰ ਆਹਮੋ-ਸਾਹਮਣੇ ਆ ਚੁੱਕੀ ਹੈ।ਇਸ ਵਿਚ ਭਾਰਤ ਨੇ 56 ਮੈਚਾਂ ਵਿਚ ਤੇ ਪਾਕਿਸਤਾਨ ਨੇ 73 ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ। ਪੰਜ ਮੁਕਾਬਲਿਆਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਭਾਰਤੀ ਜ਼ਮੀਨ ‘ਤੇ ਦੋਵੇਂ ਟੀਮਾਂ ਦੇ ਵਿਚ ਕੁੱਲ 30 ਵਨਡੇ ਖੇਡੇ ਗਏ ਹਨ। ਇਸ ਵਿਚੋਂ ਭਾਰਤ ਨੇ 11 ਤੇ ਪਾਕਿਸਤਾਨ ਨੇ 19 ਮੁਕਾਬਲੇ ਜਿੱਤੇ ਹਨ।

LEAVE A REPLY

Please enter your comment!
Please enter your name here