ਹਿਮਾਚਲ ਪ੍ਰਦੇਸ਼ ਦੇ Fast Bowler ਸਿਧਾਰਥ ਸ਼ਰਮਾ ਦਾ ਦਿਹਾਂਤ

0
108

ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦਾ ਵਡੋਦਰਾ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸਦੀ ਪੁਸ਼ਟੀ ਕੀਤੀ। 28 ਸਾਲ ਦੇ ਸਿਧਾਰਥ ਸ਼ਰਮਾ 2021-22 ਵਿੱਚ ਵਿਜੇ ਹਜਾਰੇ ਟਰਾਫੀ ਜਿੱਤਣ ਵਾਲੀ ਹਿਮਾਚਲ ਦੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੇ 6 ਪਹਿਲੀ ਸ਼੍ਰੇਣੀ, 6 ਲਿਸਟ-ਏ ਅਤੇ ਇੱਕ ਟੀ-20 ਮੈਚ ਖੇਡ ਕੇ 33 ਵਿਕਟਾਂ ਲਈਆਂ ਸਨ।

ਇਸ ਸਬੰਧੀ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਅਨੀਸ਼ ਪਰਮਾਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਵਿੱਚ ਸਾਰੇ ਦੁਖੀ ਹਨ। ਸਿਧਾਰਥ ਸਾਨੂੰ ਹਮੇਸ਼ਾਂ ਲਈ ਛੱਡ ਕੇ ਚਲਾ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੈਟਰ ‘ਤੇ ਸੀ। ਬੜੌਦਾ ਦੇ ਖਿਲਾਫ਼ ਵਡੋਦਰਾ ਵਿੱਚ ਪਿਛਲੇ ਮੈਚ ਵਿੱਚ ਉਹ ਟੀਮ ਵਿੱਚ ਸੀ। ਉਨ੍ਹਾਂ ਕਿਹਾ ਕਿ ਮੈਚ ਤੋਂ ਪਹਿਲਾਂ ਉਸਨੂੰ ਉਲਟੀਆਂ ਆ ਰਹੀਆਂ ਸਨ ਤੇ ਪਿਸ਼ਾਬ ਕਰਨ ਵਿੱਚ ਤਕਲੀਫ ਸੀ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਵਿਗੜ ਗਈ।

ਇਹ ਵੀ ਪੜ੍ਹੋ: ਟਾਪ 10 Highest Streamed Rappers ਦੀ ਲਿਸਟ ‘ਚ ਸਿੱਧੂ ਨੇ ਹਾਸਲ ਕੀਤਾ 5ਵਾਂ ਸਥਾਨ

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇਟਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਹਿਮਾਚਲ ਦੀ ਵਿਜੇ ਹਜਾਰੇ ਟ੍ਰਾਫ਼ੀ ਜੇਤੂ ਕ੍ਰਿਕਟ ਟੀਮ ਦੇ ਮੈਂਬਰ ਰਹੇ ਤੇ ਸੂਬੇ ਦੇ ਸਟਾਰ ਤੇਜ਼ ਗੇਂਦਬਾਜ਼ ਸਿਧਾਰਥ ਸ਼ਰਮਾ ਦੇ ਦਿਹਾਂਤ ਦੀ ਖਬਰ ਬਹੁਤ ਦੁਖਦਾਇਕ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਸਿਧਾਰਥ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਤੇ ਪਰਿਵਾਰ ਵਾਲਿਆਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰਨ।

LEAVE A REPLY

Please enter your comment!
Please enter your name here