ਨਾਭਾ ‘ਚ ਪ੍ਰੇਮੀ ਨਾਲ ਮਿਲ ਪਤਨੀ ਨੇ ਪਤੀ ਦਾ ਕੀਤਾ ਕਤਲ, ਪਤਨੀ ਤੇ ਪ੍ਰੇਮੀ ਸਮੇਤ 4 ਗ੍ਰਿਫ਼ਤਾਰ

0
164

ਨਾਭਾ ‘ਚ ਇੱਕ ਪਤਨੀ ਵਲੋਂ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਹੈ। ਨਾਭਾ ਵਿੱਚ ਪ੍ਰੇਮ ਸੰਬੰਧਾਂ ਨੂੰ ਲੈ ਕੇ ਪਤੀ ਨੂੰ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਪਤਨੀ ਨੇ ਆਪਣੇ ਆਸਿ਼ਕ ਨਾਲ ਮਿਲ ਕੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣਦਾ ਵੇਖ ਪਤੀ ਨੂੰ ਕਤਲ ਕਰ ਦਿੱਤਾ ਹੈ। ਮਾਮਲਾ ਨਾਭਾ ਦੇ ਪਿੰਡ ਰਣੋ ਦਾ ਹੈ। ਪਿੰਡ ਦਾ ਰਹਿਣ ਵਾਲਾ ਜਸਵੀਰ ਸਿੰਘ ਦੁਬਈ ਕੰਮ ਕਰਦਾ ਸੀ ਅਤੇ ਭਾਰਤ ਵਾਪਸ ਆ ਗਿਆ ਸੀ।

ਪਰੰਤੂ ਫਿਰ ਅਚਾਨਕ ਜਸਵੀਰ ਸਿੰਘ ਗਾਇਬ ਹੋ ਗਿਆ। ਇਸ ਉਪਰੰਤ ਜਸਵੀਰ ਸਿੰਘ ਦੇ ਭਰਾ ਨੇ 2 ਦਸੰਬਰ ਨੂੰ ਉਸਦੇ ਲਾਪਤਾ ਹੋਣ ਦੀ ਸਿਕਾਇਤ ਪੁਲਿਸ ਨੂੰ ਦਿੱਤੀ ਸੀ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਜਸਵੀਰ ਸਿੰਘ ਦੀ ਲਾਸ਼ ਸਰਹਿੰਦ ਨਹਿਰ ਵਿਚੋਂ ਮਿਲੀ। ਪੁਲਿਸ ਨੇ ਜਾਂਚ ਦੌਰਾਨ ਸਾਰਾ ਮਾਮਲਾ ਹੱਲ ਕਰਦੇ ਹੋਏ ਪਤਨੀ ਨੂੰ ਪ੍ਰੇਮੀ ਅਤੇ 2 ਹੋਰ ਸਾਥੀਆਂ ਨਾਲ ਗ੍ਰਿਫ਼ਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here