ਸਰਹੱਦ ‘ਤੇ ਨਸ਼ਾ ਤਸਕਰੀ ਖਿਲਾਫ਼ ਵੱਡੀ ਸਫ਼ਲਤਾ, BSF ਨੇ 5.92 ਕਿਲੋ ਹੈਰੋਇਨ ਕੀਤੀ ਬਰਾਮਦ

0
79

ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਤਰਨਤਾਰਨ ਪੁਲਿਸ ਨੇ ਬੀ.ਐਸ.ਐਫ ਦੇ ਸਹਿਯੋਗ ਨਾਲ ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈਟਵਰਕ ਦੇ ਖਿਲਾਫ ਕਾਰਵਾਈ ਕਰਦਿਆਂ 5.92 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਭਾਰਤ-ਪਾਕਿ ਸਰਹੱਦ ਨੇੜੇ 3 ਵੱਖ-ਵੱਖ ਥਾਵਾਂ ਤੋਂ ਪਾਕਿਸਤਾਨ ਸਮਰਥਿਤ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਤਿੰਨਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ ਅਤੇ ਫਾਰਵਰਡ-ਬੈਕਵਰਡ ਲਿੰਕਾਂ ਨੂੰ ਤੋੜਨ ਲਈ ਅੱਗੇ ਦੀ ਜਾਂਚ ਜਾ ਰਹੀ ਹੈ।

ਮੰਗਲਵਾਰ ਦੀ ਸਵੇਰ BSF ਨੇ ਅੰਮ੍ਰਿਤਸਰ ਸੈਕਟਰ ਦੇ ਅਧੀਨ ਆਉਂਦੇ ਨੌਸ਼ਹਿਰਾ ਢਾਲਾ BOP ‘ਤੇ ਸਰਹੱਦ ‘ਤੇ ਹਰਕਤ ਮਹਿਸੂਸ ਕੀਤੀ। ਪਾਕਿਸਤਾਨੀ ਤਸਕਰਾਂ ਨੇ ਪੀਲੇ ਰੰਗ ਦੀ ਟੇਪ ਵਿੱਚ ਲਪੇਟੇ ਚਾਰ ਪੈਕੇਟ ਭਾਰਤੀ ਸਰਹੱਦ ਵਿੱਚ ਸੁੱਟੇ ਸਨ। ਜਿਸਦੀ ਸੂਚਨਾ BSF ਨੇ ਪੁਲਿਸ ਨੂੰ ਦੇ ਦਿੱਤੀ। BSF ਦੇ ਬੁਲਾਰੇ ਅਨੁਸਾਰ ਜਦੋਂ ਜਵਾਨ ਧੁੰਦ ਦੇ ਵਿਚਾਲੇ ਗਸ਼ਤ ਕਰ ਰਹੇ ਸਨ। ਇਸ ਵਿਚਾਲੇ ਜਵਾਨਾਂ ਨੇ ਫੈਂਸਿੰਗ ਦੇ ਨੇੜੇ ਕੁਝ ਡਿੱਗਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਤੁਰੰਤ ਜਵਾਨਾਂ ਨੇ ਤਸਕਰਾਂ ‘ਤੇ ਫਾਇਰਿੰਗ ਕੀਤੀ ਪਰ ਪਾਕਿਸਤਾਨੀ ਤਸਕਰ ਧੁੰਦ ਦਾ ਫਾਇਦਾ ਚੁੱਕ ਕੇ ਹਨੇਰੇ ਵਿੱਚ ਕਿਤੇ ਗਾਇਬ ਹੋ ਗਏ। ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ ਨੂੰ ਘੇਰ ਕੇ ਸਰਚ ਅਭਿਆਨ ਸ਼ੁਰੂ ਕੀਤਾ ਤਾਂ ਜਵਾਨਾਂ ਨੂੰ ਪੀਲੇ ਰੰਗ ਦੀ ਟੇਪ ਵਿੱਚ ਲਪੇਟੇ ਚਾਰ ਪੈਕੇਟ ਮਿਲੇ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਚੰਡੀਗੜ੍ਹ ‘ਚ ਘਰਾਂ ਨੂੰ ਫਲੈਟ ਬਣਾ ਕੇ ਵੇਚਣ ‘ਤੇ ਲਗਾਈ ਪਾਬੰਦੀ

ਇਸ ਤੋਂ ਇਲਾਵਾ BSF ਨੇ ਤਰਨਤਾਰਨ ਦੇ ਪਿੰਡ ਵਾਨ ਵਿੱਚ ਰਾਤ ਦੇ ਸਮੇਂ ਕੁਝ ਸੁੱਟੇ ਜਾਣ ਦੀ ਆਵਾਜ਼ ਸੁਣੀ। ਜਾਂਚ ਕੀਤੀ ਗਈ ਤਾਂ ਪਾਕਿਸਤਾਨੀ ਤਸਕਰਾਂ ਨੇ ਫੈਂਸਿੰਗ ਦੇ ਨੇੜੇ ਪੰਜ ਬੋਤਲਾਂ ਸੁੱਟੀਆਂ ਸੀ। ਜਿਨ੍ਹਾਂ ਵਿੱਚ ਹੈਰੋਇਨ ਦੀ ਖੇਪ ਸੀ। ਇੱਥੇ ਜਵਾਨਾਂ ਨੇ 2.5 ਕਿਲੋ ਹੈਰੋਇਨ ਦੀ ਖੇਪ ਨੂੰ ਬਰਾਮਦ ਕੀਤਾ। BSF ਨੇ ਤੀਜੀ ਸਫ਼ਲਤਾ ਤਰਨਤਾਰਨ ਦੇ ਪਿੰਡ ਮਹਿੰਦੀਪੁਰ ਵਿੱਚ ਹਾਸਿਲ ਕੀਤੀ। ਇੱਥੇ ਪਾਕਿਸਤਾਨੀ ਤਸਕਰਾਂ ਨੇ 500 ਗ੍ਰਾਮ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਪਰ BSF ਜਵਾਨਾਂ ਨੇ ਇਸ ਖੇਪ ਨੂੰ ਬਰਾਮਦ ਕਰ ਲਿਆ।

LEAVE A REPLY

Please enter your comment!
Please enter your name here