ਗੁਜਰਾਤ ਦੇ ਸੂਰਤ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਨਜ਼ਰ ਆਇਆ ਹੈ, ਜਿਥੇ ਹਸਨਪੁਰਾ ਸੁਸਾਇਟੀ ਵਿੱਚ ਘਰ ਦੇ ਬਾਹਰ ਖੇਡ ਰਹੀ ਇੱਕ ਕੁੜੀ ਨੂੰ ਕੁੱਤੇ ਨੇ ਵੱਢ ਲਿਆ। ਕੁੱਤੇ ਨੇ ਬੱਚੇ ਦੀ ਗੱਲ੍ਹ ਦਾ ਮਾਸ ਨੋਚ ਖਾਧਾ। ਹਾਲਾਂਕਿ ਬੱਚੀ ਦੀ ਮਾਂ ਨੇ ਸਮੇਂ ਸਿਰ ਉਸ ਨੂੰ ਬਚਾ ਲਿਆ।
ਫਿਲਹਾਲ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਸੀਸੀਟੀਵੀ ਵਿੱਚ ਦੇਖਿਆ ਜਾ ਰਿਹਾ ਹੈ ਕਿ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਹੈ। ਫਿਰ ਇੱਕ ਕੁੱਤਾ ਉਸ ‘ਤੇ ਪਿੱਛਿਓਂ ਹਮਲਾ ਕਰ ਦਿੰਦਾ ਹੈ। ਕੁੜੀ ਭੱਜਣ ਦੀ ਪੂਰੀ ਕੋਸ਼ਿਸ਼ ਕਰਦੀ ਹੈ ਪਰ ਕੁੱਤਾ ਉਸ ਨੂੰ ਇੰਨੀ ਬੁਰੀ ਤਰ੍ਹਾਂ ਫੜ ਲੈਂਦਾ ਹੈ ਕਿ ਉਹ ਕੁਝ ਨਹੀਂ ਕਰ ਸਕਦੀ।
ਇਹ ਵੀ ਪੜ੍ਹੋ : ਵਿਜੀਲੈਂਸ ਦੀ IAS ‘ਤੇ ਕਾਰਵਾਈ ਦਾ ਮਾਮਲਾ ਭਖਿਆ, CM ਮਾਨ ਨੇ 24 ਘੰਟਿਆਂ ‘ਚ…
ਉਦੋਂ ਹੀ ਬੱਚੀ ਦੀਆਂ ਚੀਕਾਂ ਸੁਣ ਕੇ ਉਸ ਦੀ ਮਾਂ ਆ ਗਈ, ਉਸ ਨੇ ਬੱਚੀ ਨੂੰ ਕੁੱਤੇ ਤੋਂ ਛੁਡਵਾਇਆ। ਜਦੋਂ ਉਹ ਆਪਣੀ ਧੀ ਨੂੰ ਲੈ ਕੇ ਵਾਪਸ ਜਾਣ ਲੱਗੀ ਤਾਂ ਕੁੱਤੇ ਨੇ ਪਿੱਛੇ ਤੋਂ ਔਰਤ ‘ਤੇ ਵੀ ਹਮਲਾ ਕਰ ਦਿੱਤਾ।
ਇਸ ਤੋਂ ਪਹਿਲਾਂ ਵੀ ਬੱਚਿਆਂ ‘ਤੇ ਕੁੱਤਿਆਂ ਦੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇੱਕ ਹਫ਼ਤਾ ਪਹਿਲਾਂ ਹਰਿਆਣਾ ਦੇ ਕਰਨਾਲ ਦੀ ਇੱਕ ਬਸਤੀ ਵਿੱਚ ਇੱਕ 9 ਸਾਲਾਂ ਮਾਸੂਮ ਬੱਚੀ ਨੂੰ ਪਿਟਬੁਲ ਕੁੱਤੇ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ। ਪਿਟਬੁੱਲ ਨੇ ਛੱਤ ‘ਤੇ ਖੇਡ ਰਹੀ ਬੱਚੀ ਨੂੰ ਵੱਢ ਲਿਆ ਅਤੇ ਉਸ ਦਾ ਮੂੰਹ ਅਤੇ ਕੰਨ ਨੋਚ ਖਾਧੇ।