ਮਸ਼ਹੂਰ ਸੋਸ਼ਲ ਮੀਡੀਆ ਐਪ ਟਵਿਟਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੇਕਰ ਤੁਸੀਂ ਵੀ ਟਵਿਟਰ ਯੂਜ਼ਰ ਹੋ ਤਾਂ ਇਹ ਖਬਰ ਤੁਹਾਡੇ ਲਈ ਵੀ ਹੈਰਾਨ ਕਰਨ ਵਾਲੀ ਹੋ ਸਕਦੀ ਹੈ। ਦਰਅਸਲ ਤਾਜ਼ਾ ਮਾਮਲਾ ਟਵਿਟਰ ‘ਤੇ ਡੇਟਾ ਬ੍ਰੀਚ ਨੂੰ ਲੈ ਕੇ ਹੈ। ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਗਭਗ 200 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਦੇ ਖਾਤੇ ਸਾਈਬਰ ਅਪਰਾਧੀਆਂ ਦੁਆਰਾ ਹੈਕ ਕੀਤੇ ਗਏ ਹਨ।
ਹੈਕਰਾਂ ਨੇ 200 ਮਿਲੀਅਨ ਤੋਂ ਵੱਧ ਟਵਿੱਟਰ ਯੂਜ਼ਰਜ਼ ਦੇ ਈਮੇਲ ਪਤੇ ਚੋਰੀ ਕੀਤੇ ਅਤੇ ਇੱਕ ਆਨਲਾਈਨ ਹੈਕਿੰਗ ਫੋਰਮ ‘ਤੇ ਈਮੇਲ ਪਤੇ ਪੋਸਟ ਕੀਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਸਕਿਓਰਿਟੀ ਫੀਚਰਸ ਤੋਂ ਬਾਅਦ ਵੀ ਇੰਨੀ ਵੱਡੀ ਗਿਣਤੀ ‘ਚ ਯੂਜ਼ਰਸ ਦੀਆਂ ਈਮੇਲਸ ਹੈਕ ਹੋ ਚੁੱਕੀਆਂ ਹਨ।
ਹੈਕਰਾਂ ਨੇ ਟਵਿੱਟਰ ਉਪਭੋਗਤਾਵਾਂ ਦੇ ਖਾਤਿਆਂ ਨੂੰ ਕ੍ਰੈਕ ਕੀਤਾ ਅਤੇ ਉਨ੍ਹਾਂ ਨੂੰ ਇੱਕ ਔਨਲਾਈਨ ਫੋਰਮ ਵਿੱਚ ਪੋਸਟ ਕੀਤਾ ਹੈ। ਇਜ਼ਰਾਈਲੀ ਸਾਈਬਰ ਸੁਰੱਖਿਆ ਨਿਗਰਾਨੀ ਫਰਮ ਹਡਸਨ ਰੌਕ ਦੇ ਸਹਿ-ਸੰਸਥਾਪਕ ਐਲੋਨ ਗਾਲ ਨੇ ਵੀ ਇਸ ਪੂਰੇ ਮੁੱਦੇ ‘ਤੇ ਗੱਲ ਕੀਤੀ ਹੈ। ਉਹ ਲਿਖਦੇ ਹਨ ਕਿ ਅਜਿਹੇ ਮਾਮਲੇ ਤੋਂ ਬਾਅਦ ਫਿਸ਼ਿੰਗ, ਹੈਕਿੰਗ ਅਤੇ ਡੌਕਸਿੰਗ ਵਰਗੇ ਅਪਰਾਧ ਵਧਣਗੇ।
ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਵਿੱਟਰ ਵਿੱਚ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਦੀ ਚੋਰੀ ਐਲੋਨ ਮਸਕ ਦੇ ਕੰਪਨੀ ਨੂੰ ਸੰਭਾਲਣ ਤੋਂ ਪਹਿਲਾਂ ਹੀ ਹੋ ਚੁੱਕੀ ਹੈ। ਹਾਲਾਂਕਿ ਇਸ ਮਾਮਲੇ ‘ਤੇ ਖ਼ਬਰ ਲਿਖੇ ਜਾਣ ਤੱਕ ਟਵਿੱਟਰ ਤੋਂ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਅਜਿਹਾ ਹੀ ਮਾਮਲਾ ਪਿਛਲੇ ਸਾਲ ਦੇ ਆਖਰੀ ਮਹੀਨੇ ਦਸੰਬਰ ‘ਚ ਵੀ ਸਾਹਮਣੇ ਆਇਆ ਸੀ। ਪਿਛਲੇ ਮਹੀਨੇ ਕਰੀਬ 40 ਕਰੋੜ ਯੂਜ਼ਰਸ ਦਾ ਡਾਟਾ ਚੋਰੀ ਹੋਇਆ ਸੀ।