ਮਸ਼ਹੂਰ ਗੀਤਕਾਰ ਸਵਰਨ ਸਿੰਘ ਸਿਵੀਆ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਸਵਰਨ ਸਿਵੀਆ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ।
ਸਵਰਨ ਸਿਵੀਆ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਸਣੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾ ਗਏ। ਸਵਰਨ ਸਿਵੀਆ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਸੁਖਜੀਤ ਸਿੰਘ ਸਿਵੀਆ ਨੇ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ।
ਸੁਖਜੀਤ ਨੇ ਲਿਖਿਆ, ‘‘ਮੈਨੂੰ ਦੁਖੀ ਮਨ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਮੇਰੇ ਪਿਤਾ ਤੇ ਮੇਰੇ ਦੋਸਤ ਸਵਰਨ ਸਿਵੀਆ ਦਾ ਅੱਜ ਦਿਹਾਂਤ ਹੋ ਗਿਆ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਆਪਣੀਆਂ ਦੁਆਵਾਂ ’ਚ ਯਾਦ ਰੱਖਿਓ। ਅਸੀਂ ਉਨ੍ਹਾਂ ਦੇ ਆਖਰੀ ਸਫਰ ਬਾਰੇ ਤੁਹਾਨੂੰ ਸਭ ਨੂੰ ਜਲਦ ਜਾਣਕਾਰੀ ਦੇਵਾਂਗੇ।’’