ਕੋਰੋਨਾ ਮਹਾਂਮਾਰੀ ਦੇ ਨਾਲ- ਨਾਲ ਬਰਡ ਫਲੂ ਦਾ ਖਤਰਾ ਵੀ ਮੰਡਰਾ ਰਿਹਾ ਹੈ। ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ ਤਿੰਨ ਵੱਖ-ਵੱਖ ਪੰਚਾਇਤਾਂ ਵਿੱਚ ਬਰਡ ਫਲੂ ਦੇ ਫੈਲਣ ਦੀ ਪੁਸ਼ਟੀ ਹੋਈ ਹੈ। ਇਨਫੈਕਸ਼ਨ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਮੁਰਗੀਆਂ ਅਤੇ ਬੱਤਖਾਂ ਨੂੰ ਮਾਰਨ ਦੇ ਹੁਕਮ ਦਿੱਤੇ ਹਨ। ਇਸ ਤਹਿਤ ਜ਼ਿਲ੍ਹੇ ਵਿੱਚ 6 ਹਜ਼ਾਰ ਤੋਂ ਵੱਧ ਪੰਛੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਤਖਾਂ ਸ਼ਾਮਲ ਹਨ।
ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਬਰਡ ਫਲੂ ਫੈਲਣ ਦੇ ਖ਼ਦਸ਼ੇ ਦੇ ਚੱਲਦੇ ਵੇਚੂਰ ਵਿੱਚ ਲਗਭਗ 133 ਬਤਖ਼ ਅਤੇ 156 ਮੁਰਗੀਆਂ, ਨੀਨਦੂਰ ਵਿੱਚ 2,753 ਬਤਖ਼ ਅਤੇ ਅਰਪੁਰਕਾਰਾ ‘ਚ 2,975 ਬਤਖ਼ਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਮਾਰ ਦਿੱਤਾ ਗਿਆ। ਬਰਡ ਫਲੂ ਜਾਂ ਏਵੀਅਨ ਫਲੂ ਇਕ ਬਹੁਤ ਜ਼ਿਆਦਾ ਛੂਤ ਵਾਲੀ ਜ਼ੂਨੋਟਿਕ ਪਸ਼ੂ-ਪੰਛੀਆਂ ਨਾਲ ਫੈਲਣ ਵਾਲੀ ਗੰਭੀਰ ਬੀਮਾਰੀ ਹੈ।
ਇਨ੍ਹਾਂ ਵਿੱਚ ਬਰਡ ਫਲੂ ਜਾਂ ਏਵੀਅਨ ਫਲੂ, ਇੱਕ ਬਹੁਤ ਹੀ ਛੂਤ ਵਾਲੀ ਜੈਨੇਟਿਕ ਬਿਮਾਰੀ ਪਾਈ ਗਈ ਸੀ।” ਦੂਜੇ ਪਾਸੇ ਕੇਰਲ ‘ਚ ਬਰਡ ਫਲੂ ਦੇ ਪ੍ਰਕੋਪ ਦੇ ਮੱਦੇਨਜ਼ਰ ਲਕਸ਼ਦੀਪ ਪ੍ਰਸ਼ਾਸਨ ਨੇ ਉੱਥੇ ਫਰੋਜ਼ਨ ਚਿਕਨ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟਾਂ ਦੇ ਅਨੁਸਾਰ, ਇਸ ਤੋਂ ਪਹਿਲਾਂ ਅਲਾਪੁਝਾ ਜ਼ਿਲ੍ਹੇ ਦੀ ਹਰੀਪਦ ਨਗਰਪਾਲਿਕਾ ਵਿੱਚ ਕਈ ਪੰਛੀਆਂ ਦੇ ਮਰਨ ਤੋਂ ਬਾਅਦ ਸਰਕਾਰ ਨੇ ਮੁਰਗੀਆਂ ਅਤੇ ਬੱਤਖਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਸੀ। ਇੱਥੇ ਲਗਭਗ 20,471 ਪੰਛੀ ਮਾਰੇ ਗਏ ਸਨ।