ਮੁਹਾਲੀ ‘ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਪੂਰੇ ਪਰਿਵਾਰ ਦੀ ਮੌਤ ਘਰੇਲੂ ਝਗੜੇ ਕਾਰਨ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੇਵਾਮੁਕਤ ਐਸਡੀਓ ਸੁਰਿੰਦਰ ਸ਼ਰਮਾ (55), ਉਸ ਦੀ ਪਤਨੀ ਅੰਜਨਾ ਸ਼ਰਮਾ (50) ਅਤੇ ਪੁੱਤਰ ਪੁਲਕਿਤ ਸ਼ਰਮਾ (25) ਵਜੋਂ ਹੋਈ ਹੈ। ਸੁਰਿੰਦਰ ਸ਼ਰਮਾ ਹਰਿਆਣਾ ਬਿਜਲੀ ਬੋਰਡ ਤੋਂ ਐਸ.ਡੀ.ਓ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਫਿਲਹਾਲ ਉਹ ਕੈਮੀਕਲ ਦਾ ਕਾਰੋਬਾਰ ਕਰ ਰਿਹਾ ਸੀ।
ਬੇਟਾ ਪੁਲਕਿਤ ਵੀ ਪ੍ਰਾਈਵੇਟ ਨੌਕਰੀ ਕਰਦਾ ਸੀ। ਸਥਾਨਕ ਥਾਣੇ ਦੇ ਐਸਐਚਓ ਮਨਦੀਪ ਸਿੰਘ ਨੇ ਦੱਸਿਆ ਕਿ ਸੁਰਿੰਦਰ ਸ਼ਰਮਾ ਦਾ ਪੋਸਟਮਾਰਟਮ ਸ਼ਨੀਵਾਰ ਨੂੰ ਕੀਤਾ ਗਿਆ ਹੈ, ਪਰ ਉਸ ਦੀ ਪਤਨੀ ਅਤੇ ਪੁੱਤਰ ਦਾ ਪੋਸਟਮਾਰਟਮ ਅੱਜ ਐਤਵਾਰ ਨੂੰ ਕੀਤਾ ਜਾਣਾ ਹੈ। ਤਿੰਨੋਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਬੀਤੇ ਦਿਨ ਸੁਰੇਸ਼ ਸ਼ਰਮਾ ਨੇ ਘਰੇਲੂ ਕਲੇਸ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਪੀ ਲਈ। ਜਦੋਂ ਪਤਾ ਘਰ ਵਿੱਚ ਮੌਜੂਦ ਉਸਤੀ ਪਤਨੀ ਤੇ ਬੇਟੇ ਨੂੰ ਲੱਗਿਆ ਤਾਂ ਉਨ੍ਹਾਂ ਤੁਰੰਤ ਕੋਲ ਇਕ ਨਿੱਜੀ ਹਸਪਤਾਲ ਵਿੱਚ ਲੈ ਗਏ। ਜਿੱਥੇ ਡਾਕਟਰਾਂ ਨੇ ਸੁਰੇਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਹਸਪਤਾਲ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਇਸ ਤੋਂ ਬਾਅਦ ਪਤਨੀ ਅਤੇ ਬੇਟਾ ਘਰ ਚਲੇ ਗਏ ਅਤੇ ਰਾਤ ਨੂੰ ਅੰਜ਼ਨਾ ਸ਼ਰਮਾ ਅਤੇ ਪੁਲਕਿਤ ਨੇ ਵੀ ਕੈਮੀਕਲ ਪੀ ਕੇ ਜਾਨ ਦੇ ਦਿੱਤੀ। ਘਟਨਾ ਸਮੇਂ ਘਰ ਵਿੱਚ ਕੋਈ ਨਹੀਂ ਸੀ। ਕੁਝ ਸਮੇਂ ਬਾਅਦ ਜਦੋਂ ਗੁਆਢੀ ਸੁਰੇਸ਼ ਦੀ ਮੌਤ ਦਾ ਅਫਸੋਸ ਕਰਨ ਪਹੁੰਚੇ ਤਾਂ ਆਵਾਜ਼ ਲਗਾਉਣ ਉਤੇ ਕੋਈ ਘਰੋਂ ਬਾਹਰ ਨਹੀਂ ਆਇਆ, ਜਦੋਂ ਕਿ ਘਰ ਦਾ ਮੁੱਖ ਗੇਟ ਖੁੱਲ੍ਹਾ ਪਿਆ ਸੀ।
ਗੁਆਂਢੀਆਂ ਨੇ ਜਦੋਂ ਘਰ ਅੰਦਰ ਜਾ ਕੇ ਦੇਖਿਆ ਤਾਂ ਮਾਂ ਬੇਟਾ ਜ਼ਮੀਨ ਉਤੇ ਡਿੱਗੇ ਹੋਏ ਸਨ ਅਤੇ ਕੋਲ ਇਕ ਕੈਮੀਕਲ ਦੀ ਬੋਤਲ ਪਈ ਸੀ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਪਹੁੰਚਕੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਭੇਜਵਾ ਦਿੱਤੀਆਂ।
ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਸੁਸਾਈਡ ਨੋਟ ਬਰਾਮਦ ਕੀਤਾ ਹੈ। ਸੁਸਾਈਡ ਨੋਟ ਸ਼ਰਮਾ ਨੇ ਲਿ ਖਿਆ ਹੈ ਕਿ ਉਸਦਾ ਸਹੁਰਾ ਮੇਹਰ ਚੰਦ, ਸੱਸ ਸ਼ਾਂਤੀ, 2 ਸਾਲੀਆਂ ਰੇਖਾ ਤੇ ਮੰਜੂ ਅਤੇ ਸਾਲਾ ਉਨ੍ਹਾਂ ਦੀ ਕੁੱਟਮਾਰ ਕਰਦੇ ਸਨ ਤੇ ਧਮਕੀਆਂ ਦਿੰਦੇ ਰਹਿੰਦੇ ਸਨ।ਪੁਲਿਸ ਨੇ ਖੁਦਕੁਸ਼ੀ ਨੋਟ ਦੇ ਅਧਾਰ ‘ਤੇ ਸੈਕਟਰ 48 ਸੀ ਦੇ ਵਸਨੀਕ ਰਮੇਸ਼ ਕੁਮਾਰ ਸ਼ਰਮਾ ਦੇ ਬਿਆਨਾਂ ‘ਤੇ ਮ੍ਰਿਤਕ ਦੀ ਸੱਸ ਤੇ ਸਹੁਰੇ ਵਿਰੁੱਧ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ।ਇਸਦੇ ਨਾਲ ਹੀ ਸਹੁਰੇ ਤੇ ਸਾਲੇ ਸਮੇਤ ਸਾਲੀਆਂ ਨੂੰ ਮੁਕੱਦਮੇ ‘ਚ ਨਾਮਜ਼ਦ ਕਰ ਲਿਆ ਸੀ।