ਵਿਜੀਲੈਂਸ ਨੇ ਬਿਜਲੀ ਨਿਗਮ ਦੇ SDO ਤੇ JE ਨੂੰ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਕੀਤਾ ਗ੍ਰਿਫਤਾਰ

0
32

ਵਿਜੀਲੈਂਸ ਨੇ ਬਿਜਲੀ ਨਿਗਮ ਦੇ ਐੱਸਡੀਓ ਤੇ ਜੇਈ ਨੂੰ 77,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਹ ਰਿਸ਼ਵਤ ਪਾਨੀਪਤ ਦੇ ਕਾਬੜੀ ਸਥਿਤ ਸਬ-ਡਵੀਜ਼ਨ ਭਵਨ ਨਿਰਮਾਣ ਕਰਨ ਵਾਲੇ ਠੇਕੇਦਾਰ ਤੋਂ ਲਈ ਗਈ ਸੀ। ਦੋਵਾਂ ਨੇ ਭਵਨ ਨਿਰਮਾਣ ਦਾ 19 ਲੱਖ ਦਾ ਬਿੱਲ ਪਾਸ ਕਰਨ ਦੇ ਬਦਲੇ ਰਿਸ਼ਵਤ ਮੰਗੀ ਸੀ। ਉਹ ਠੇਕੇਦਾਰ ਦੇ ਚੱਕਰ ਕਟਵਾ ਰਹੇ ਸਨ।

ਸ਼ਿਕਾਇਤ ‘ਤੇ ਵਿਜੀਲੈਂਸ ਨੇ ਦੋਵਾਂ ਨੂੰ ਉਨ੍ਹਾਂ ਦੇ ਦਫਤਰ ਤੋਂ ਹੀ 77,000 ਦੀ ਰਿਸ਼ਵਤ ਲੈਂਦਿਆਂ ਫੜਿਆ। ਦੋਵਾਂ ‘ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਅੱਜ ਦੋਵਾਂ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਦੋਵਾਂ ਤੋਂ ਪੁੱਛਗਿਛ ਕਰ ਰਹੀ ਹੈ। ਸਾਲ 2021 ਵਿਚ ਪਿੰਡ ਕਾਬੜੀ ਵਿਚ ਬਿਜਲੀ ਨਿਗਮ ਨੇ ਸਬ-ਡਵੀਜ਼ਨ ਭਵਨ ਬਣਾਉਣ ਲਈ ਟੈਂਡਰ ਕੱਢਿਆ ਸੀ।

ਗੁਰੂਗ੍ਰਾਮ ਦੇ ਸੈਕਟਰ-10 ਵਾਸੀ ਠੇਕੇਦਾਰ ਬਲਰਾਜ ਨੇ ਠੇਕਾ ਲਿਆ ਸੀ। ਉਸੇ ਸਾਲ ਭਵਨ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਸੀ। ਬਿਲਡਿੰਗ ਨੂੰ ਬਿਜਲੀ ਨਿਗਮ ਨੂੰ ਸੌਂਪ ਦਿਤਾ ਗਿਆ। ਠੇਕੇਦਾਰ ਨੂੰ ਹੁਣ ਤੱਕ ਪੂਰਾ ਭੁਗਤਾਨ ਨਹੀਂ ਕੀਤਾ ਸੀ। ਉਸ ਦੇ 10 ਲੱਖ ਰੁਪਏ ਅਟਕੇ ਸਨ। ਉਸ ਨੇ ਇਸ ਲਈ ਨਿਗਮ ਵਿਚ ਬਿਲ ਵੀ ਲਗਾਏ ਸਨ।

ਐੱਸਡੀਓ ਰਾਕੇਸ਼ ਤੇ ਜੇਈ ਰਾਜੇਸ਼ 19 ਲੱਖ ਰੁਪਏ ਤੇ ਬਿੱਲ ਪਾਸ ਕਰਨ ਬਦਲੇ 77,000 ਰੁਪਏ ਮੰਗ ਰਹੇ ਸਨ। ਠੇਕੇਦਾਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ। ਵਿਜੀਲੈਂਸ ਥਾਣਾ ਇੰਚਾਰਜ ਸੁਮਿਤ ਕੁਮਾਰ ਨੇ ਵਿਜੀਲੈਂਸ ਐੱਸਪੀ ਰਾਜੇਸ਼ ਫੋਗਾਟ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਮਾਮਲੇ ਵਿਚ ਕਾਰਵਾਈ ਲਈ ਡਿਊਟੀ ਮੈਜਿਸਟ੍ਰੇਟ ਵਜੋਂ ਜ਼ਿਲ੍ਹਾ ਬਾਗਬਾਨੀ ਅਧਿਕਾਰੀ ਨੂੰ ਨਿਯੁਕਤ ਕੀਤਾ।

ਇਹ ਵੀ ਪੜ੍ਹੋ : ਕੋਰੋਨਾ ਦਾ ਖਤਰਾ: ਚੀਨ ਸਮੇਤ 5 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟ…

ਵਿਜੀਲੈਂਸ ਨੇ ਆਪਣੇ ਵੱਲੋਂ ਠੇਕੇਦਾਰ ਨੂੰ 77,000 ਰੁਪਏ ਦਿੱਤੇ ਤੇ ਜੇਈ ਨੂੰ ਕਾਲ ਕਰਾਇਆ। ਜੇਈ ਨੇ ਰਿਸ਼ਵਤ ਲੈਣ ਲਈ ਉਸ ਨੂੰ ਐੱਸਡੀਓ ਦਫਤਰ ਬੁਲਾਇਆ। ਠੇਕੇਦਾਰ ਰੁਪਏ ਲੈ ਕੇ ਐੱਸਡੀਓ ਦਫਤਰ ਪਹੁੰਚਿਆ। ਇਸ ਦੌਰਾਨ ਵਿਜੀਲੈਂਸ ਦੀ ਟੀਮ ਬਿਜਲੀ ਨਿਗਮ ਦਫਤਰ ਵਿਚ ਤਾਇਨਾਤ ਸੀ। ਜਿਵੇਂ ਹੀ ਐੱਸਡੀਓ ਰਾਕੇਸ਼ ਤੇ ਜੇਈ ਨੇ ਪੈਸੇ ਲਏ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰ ਕੇ ਦੋਵਾਂ ਨੂੰ ਫੜ ਲਿਆ।

LEAVE A REPLY

Please enter your comment!
Please enter your name here