ਲਾਪਤਾ ਹੋਏ ਨੌਜਵਾਨ ਦੀ ਨਹਿਰ ‘ਚੋਂ ਮਿਲੀ ਲਾਸ਼, ਪਰਿਵਾਰ ਦਾ ਸੀ ਇਕਲੌਤਾ ਸਹਾਰਾ

0
62

ਜਲਾਲਾਬਾਦ ‘ਚ ਕੁੱਝ ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਮਿਲੀ ਹੈ। ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਮੁਹੱਲਾ ਗਾਂਧੀ ਨਗਰ ਦਾ ਨੌਜਵਾਨ ਰੋਹਿਤ ਛਾਬੜਾ 5 ਦਿਨ ਪਹਿਲਾਂ ਭੇਤਭਰੇ ਹਾਲਾਤ ’ਚ ਘਰੋਂ ਗਾਇਬ ਹੋ ਗਿਆ ਸੀ। ਉਸ ਦੀ  ਲਾਸ਼ ਅੱਜ ਫਾਜ਼ਿਲਕਾ ਦੇ ਪਿੰਡ ਇਸਲਾਮੇਵਾਲਾ ’ਚ ਨਹਿਰ ਤੋਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਰੋਹਿਤ ਛਾਬੜਾ ਪੜ੍ਹਾਈ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ 5 ਦਿਨਾਂ ਤੋਂ ਘਰੋਂ ਲਾਪਤਾ ਸੀ। ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਤੋਂ ਬਾਅਦ ਪੁਲਿਸ ਵੱਲੋਂ ਰੋਹਿਤ ਦਾ ਮੋਬਾਇਲ ਨੰਬਰ ਟਰੇਸ ਕੀਤਾ ਗਿਆ ਤਾਂ ਪੁਲਿਸ ਨੂੰ ਉਸ ਦੀ ਅਖੀਰਲੀ ਲੋਕੇਸ਼ਨ ਲੱਧੂਵਾਲਾ ਮਿਲੀ।

ਪੁਲਿਸ ਨੇ ਰੋਹਿਤ ਦੀ ਭਾਲ ’ਚ ਸਰਚ ਆਪ੍ਰੇਸ਼ਨ ਚਲਾਇਆ ਤਾਂ ਉਸ ਦੀ ਐਕਟਿਵਾ ਨੂੰ ਪੁਲਿਸ ਵੱਲੋਂ ਪਿੰਡ ਲੱਧੂਵਾਲਾ ਕੋਲੋਂ ਲੰਘਦੀਆਂ ਜੁੜਵਾਂ ਨਹਿਰਾਂ ਤੋਂ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਲਗਾਤਾਰ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਪਰਿਵਾਰ ਦੀ ਭਾਲ ਸੋਮਵਾਰ ਵਾਲੇ ਦਿਨ ਉਸ ਵੇਲੇ ਖ਼ਤਮ ਹੋ ਗਈ, ਜਦੋਂ ਇਸਲਾਮੇਵਾਲਾ ਤੋਂ ਉਸ ਦੀ ਲਾਸ਼ ਬਰਾਮਦ ਹੋ ਗਈ। ਰੋਹਿਤ ਛਾਬੜਾ ਦੀ ਲਾਸ਼ ਮਿਲਣ ਦੀ ਸੂਚਨਾ ਜਲਾਲਾਬਾਦ ਪੁੱਜੀ ਤਾ ਸ਼ਹਿਰ ’ਚ ਸ਼ੋਕ ਦਾ ਮਾਹੌਲ ਬਣ ਗਿਆ। ਰੋਹਿਤ ਛਾਬੜਾ ਦਾ ਅੰਤਿਮ ਸੰਸਕਾਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਰੋਹਿਤ ਦਾ ਇਕ ਭਰਾ ਦਿਵਿਆਂਗ ਹੈ। ਰੋਹਿਤ ਛਾਬੜਾ ਆਪਣੇ ਪਰਿਵਾਰ ਦਾ ਇਕੱਲਾ ਹੀ ਸਹਾਰਾ ਸੀ।

LEAVE A REPLY

Please enter your comment!
Please enter your name here