ਪਟਿਆਲਾ ‘ਚ ਇੱਕ ਘਰ ਦੀ ਛੱਤ ਡਿੱਗ ਜਾਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਿਸ਼ਨ ਨਗਰ ਗਲੀ ਨੰਬਰ-7 ਵਿੱਚ ਅੱਜ ਸਵੇਰੇ 4.30 ਵਜੇ ਦੇ ਕਰੀਬ ਇੱਕ ਘਰ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ 25 ਸਾਲਾ ਸੁਰਜੀਤ ਸਿੰਘ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇਥੇ ਕਿਰਾਏਦਾਰ ਸੀ ਅਤੇ ਮਜ਼ਦੂਰੀ ਕਰਦਾ ਸੀ।
ਮਕਾਨ ਮਾਲਕ ਤੇਲੂ ਰਾਮ ਦਾ ਕਹਿਣਾ ਹੈ ਕਿ ਇਹ ਲੈਟਰ ਕਾਫ਼ੀ ਸਾਲ ਪੁਰਾਣਾ ਸੀ। ਇਸ ਤੋਂ ਇਲਾਵਾ ਇਸ ਦੇ ਨਾਲ ਹੀ ਲੱਗਦਾ ਮਕਾਨ ਵੀ ਹਾਲ ਹੀ ’ਚ ਢਾਹਿਆ ਗਿਆ ਸੀ, ਜਿਸ ਦੀਆਂ ਕੱਢੀਆ ਗਈਆਂ ਨੀਹਾਂ ਇਸ ਘਰ ਦੇ ਨਾਲ ਹੀ ਲੱਗਦੀਆਂ ਸਨ। ਇਸ ਕਰਕੇ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਿਤੇ ਇਹ ਲੈਟਰ ਇਸੇ ਕਾਰਨ ਹੀ ਨਾ ਡਿੱਗਿਆ ਗਿਆ ਹੋਵੇ ਪਰ ਇਸ ਗੱਲ ਦੀ ਜਾਂਚ ਕਰਨੀ ਬਾਕੀ ਹੈ।