ਪਤੰਗ ਨੂੰ ਫੜ੍ਹਦਾ ਹੋਇਆ ਹਾਈਵੋਲਟੇਜ ਤਾਰਾਂ ਦੀ ਚਪੇਟ ‘ਚ ਆਇਆ 12 ਸਾਲ ਦਾ ਬੱਚਾ

0
25

ਬਟਾਲਾ ‘ਚ ਇੱਕ ਬੱਚਾ ਬਿਜਲੀ ਦੀ ਚਪੇਟ ‘ਚ ਆ ਜਾਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ ਹੈ। ਜਾਣਕਾਰੀ ਅਨੁਸਾਰ ਬਟਾਲਾ ਵਿਖੇ 12 ਸਾਲ ਦਾ ਬੱਚਾ ਪਤੰਗ ਫੜਦੇ ਬਟਾਲਾ ਦੇ ਮੈਨ 66 ਕੇਵੀ ਬਿਜਲੀ ਸਬ ਸਟੇਸ਼ਨ ਵਿਚ ਵੜ ਗਿਆ। ਉਥੇ ਹੀ ਉਕਤ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ‘ਚ ਆਉਣ ਦੇ ਚਲਦੇ 80 ਫੀਸਦੀ ਝੁਲਸ ਗਿਆ। ਬਿਜਲੀ ਸਬ ਸਟੇਸ਼ਨ ਤੇ ਤੈਨਾਤ ਬਿਜਲੀ ਬੋਰਡ ਦੇ ਮੁਲਾਜ਼ਮ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਡਿਊਟੀ ‘ਤੇ ਸਨ ਕਿ ਅਚਾਨਕ ਮੇਨ ਸਪਲਾਈ ਵਾਲੇ ਏਰੀਆ ‘ਚੋਂ ਬਲਾਸਟ ਦੀ ਅਵਾਜ ਆਈ ਅਤੇ ਬਿਜਲੀ ਬੰਦ ਹੋ ਗਈ।

ਇਸ ਦੌਰਾਨ ਜਦੋਂ ਉਹਨਾਂ ਉਥੇ ਜਾਕੇ ਦੇਖਿਆ ਤਾ ਇੱਕ ਬੱਚਾ ਮੇਨ ਸਪਲਾਈ ਵਾਲੀ ਥਾਂ ਤੇ ਝੁਲਸ ਰਿਹਾ ਸੀ ਅਤੇ ਉਹਨਾਂ ਅਤੇ ਉਥੇ ਮੌਜੂਦ ਸਟਾਫ ਵਲੋਂ ਪਹਿਲਾ ਅੱਗ ਬੁਝਾਈ ਅਤੇ ਐਮਬੂਲੈਂਸ ਨੂੰ ਵੀ ਫੋਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਐਮਬੂਲੈਂਸ ਨਹੀਂ ਆਈ ਜਿਸ ਦੇ ਚਲਦੇ ਉਹ ਆਪਣੀ ਪ੍ਰਾਈਵੇਟ ਗੱਡੀ ‘ਚ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ‘ਚ ਲੈਕੇ ਆਏ ਹਨ। ਜਿਥੇ ਬੱਚੇ ਹੀ ਹਾਲਤ ਨਾਜ਼ੁਕ ਹੈ ਉਥੇ ਹੀ ਬੱਚੇ ਦੀ ਪਹਿਚਾਣ ਅਜੇਪਾਲ ਵਾਸੀ ਸਿੰਬਲ ਚੋਕ ਬਟਾਲਾ ਵਜੋਂ ਹੋਈ ਹੈ ਅਤੇ ਬੱਚੇ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ ਹੈ।

ਬਿਜਲੀ ਬੋਰਡ ਦੇ ਮੁਲਾਜ਼ਮ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਏਰੀਆ ‘ਚ ਬੱਚਾ ਪਹੁੰਚਿਆ ਉਥੇ ਕੋਈ ਰਾਹਗੀਰ ਨਹੀਂ ਜਾ ਸਕਦਾ ਲੇਕਿਨ ਬੱਚਾ ਉਥੇ ਕਿਵੇਂ ਪਹੁੰਚ ਗਿਆ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਲੱਗਿਆ। ਉਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਡਾ ਅਮਨਦੀਪ ਕੌਰ ਨੇ ਦੱਸਿਆ ਕਿ ਜੋ ਅਜੇਪਾਲ ਉਮਰ 12 ਸਾਲ ਦਾ ਬੱਚਾ ਹੈ। ਉਹ ਬੁਰੀ ਤਰ੍ਹਾਂ ਝੁਲਸਿਆ ਹੋਇਆ ਉਹਨਾਂ ਦੇ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ। ਉਸਦੀ ਹਾਲਤ ਕਾਫੀ ਗੰਭੀਰ ਹੈ ਅਤੇ ਜਿਸ ਦੇ ਚਲਦੇ ਉਸਨੂੰ ਅੰਮ੍ਰਿਤਸਰ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here