ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀ ਬਖਸ਼ੇ ਨਹੀਂ ਜਾਣਗੇ: ਅਨਮੋਲ ਗਗਨ ਮਾਨ

0
38

ਪੰਜਾਬ ਦੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਅੱਜ ਸਵੇਰ ਨਗਰ ਕੌਸਲ ਖਰੜ ਦੇ ਦਫਤਰ ਵਿਖੇ ਅਚਨਚੇਤ ਚੈਕਿੰਗ ਕੀਤੀ। ਉਹਨਾਂ ਨਗਰ ਕੌਸਲ ਦਾ ਰਿਕਾਰਡ ਚੈਕ ਕਰਕੇ ਦੇਖਿਆ ਕਿ ਜਿਥੇ ਮਿਲੀਭੁਗਤ ਦੇ ਚਲਦਿਆਂ ਲੈ ਕੇ ਨਗਰ ਕੌਸਲ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਅਣ ਅਧਿਕਾਰਤ ਥਾਵਾਂ ਤੇ ਗਲਤ ਨਕਸ਼ੇ ਪਾਸ ਕੀਤੇ ਗਏ ਸਨ। ਉਸ ਨੂੰ ਲੈ ਕੇ ਕੈਬਨਿਟ ਮੰਤਰੀ ਗਗਨ ਮਾਨ ਨੇ ਅਧਿਕਾਰੀਆਂ/ਕਰਮਚਾਰੀਆਂ ਦੀ ਜੰਮਕੇ ਕਲਾਸ ਲਗਾਈ। ਮੈਡਮ ਮਾਨ ਨੇ ਨਗਰ ਕੌਸਲ ਦੇ ਕੰਮਾਂ ਦਾ ਵੇਰਵਾ ਲਿਆ ਅਤੇ ਕੁੱਝ ਰਿਕਾਰਡ ਦੀ ਜਾਂਚ ਵੀ ਕੀਤੀ।

ਕੈਬਨਿਟ ਮੰਤਰੀ ਨੇ ਜਦੋਂ ਨਗਰ ਕੌਂਸਲ ਖਰੜ ਦੇ ਈੳ ਮਨਵੀਰ ਸਿੰਘ ਗਿੱਲ ਤੋਂ ਇਸਦਾ ਸਪੱਸਟੀਕਰਨ ਮੰਗਿਆ ਤਾਂ ਕਿ ਤੁਸੀ ਸ਼ਾਮਲਾਟ ਜਗ੍ਹਾ ਦੇ ਗਲਤ ਨਕਸ਼ੇ ਪਾਸ ਕੀਤੇ ਹਨ ਤਾਂ ਈੳ ਨਗਰ ਕੌਸਲ ਨੇ ਮੰਨਿਆਂ ਕਿ ਇਹ ਗਲਤ ਹੋਇਆਂ ਹੈ ਅਤੇ ਅਸੀ ਗਲਤ ਪਾਏ ਨਕਸ਼ਿਆਂ ਨੂੰ ਰੱਦ ਕਰ ਦਿੰਦੇ ਹਾਂ।

ਅਨਮੋਲ ਗਗਨ ਮਾਨ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਜਾਇਜ਼ ਕਲੋਨੀਆ ਦੇ ਨਕਸ਼ੇ ਜੋ ਕਿ ਮਿਲੀਭੂਗਤ ਨਾਲ ਪਾਸ ਕੀਤੇ ਸਨ ਉਨ੍ਹਾਂ ਦਾ ਵੇਰਵਾ ਵੀ ਮੌਕੇ ਤੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਕੌਸਲ ਖਰੜ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਮੌਕੇ ਤੇ ਹੀ ਅਧਿਕਾਰੀਆਂ ਦੀ ਝਾੜ-ਝੰਬ ਕਦੇ ਹੋਏ ਤਾੜਨਾ ਕੀਤੀ।ਅਨਮੋਲ ਗਗਨ ਮਾਨ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਗੈਰ ਕਾਨੂੰਨੀ ਕੰਮ ਬਰਦਾਸਤ ਨਹੀ ਕੀਤਾ ਜਾਵੇਗਾ।

ਉਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੰਚਾਰੂ ਢੰਗ ਨਾਲ ਨਿਰਪੱਖ ਚੱਲ ਰਹੀ ਹੈ।ਇਸ ਸਮੇ ਮੰਤਰੀ ਗਗਨ ਮਾਨ ਨੇ ਮੌਕੇ ਤੇ ਮੌਜੂਦ ਐਸ.ਡੀ.ਐਮ ਖਰੜ ਰਵਿੰਦਰ ਸਿੰਘ ਨੂੰ ਨਿਰਦੇਸ ਦਿੱਤੇ ਕਿ ਉਹ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਵਾਉਣ ਅਤੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਅਧਿਕਾਰੀ ਕਿਸੇ ਵੀ ਕੀਮਤ ਤੇ ਬਖਸੇ ਨਹੀ ਜਾਣੇ ਚਾਹੀਦੇ। ਉਨਾਂ ਖਰੜ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਹਲਕੇ ‘ਚ ਜਿੱਥੇ ਕਿਤੇ ਵੀ ਅਣ ਅਧਿਕਾਰਤ ਕੰਸਟਰਕਸਨ ਚੱਲ ਰਹੀ ਹੈ ਉਸ ਬਾਰੇ ਜਾਣਕਾਰੀ ਮੇਰੇ ਤਕ ਪਹੁੰਚਾਈ ਜਾਵੇ। ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ।

ਮੈਡਮ ਮਾਨ ਨੇ ਕਿਹਾ ਕਿ ਖਰੜ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। ਮੈਂ ਖਰੜ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਬਚਨਬੱਧ ਹਾਂ। ਉਨਾ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ। ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਤੋਂ ਸਿਸਟਮ ਵਿਗਾੜ ਰੱਖਿਆ ਸੀ। ਮੈਡਮ ਅਨਮੋਲ ਗਗਨ ਮਾਨ ਨੇ ਕਿਹਾ ਕਿ ਹਲਕਾ ਖਰੜ ਵਿੱਚ ਇੱਕ ਵੀ ਰੁਪਏ ਦੀ ਰਿਸ਼ਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

LEAVE A REPLY

Please enter your comment!
Please enter your name here