ਪੰਜਾਬੀ ਫਿਲਮ “ਸਨੋਅਮੈਨ” ਦੀ ਸ਼ੂਟਿੰਗ ਕੈਨੇਡਾ ‘ਚ ਹੋਈ ਹੈ। ਜਿੱਥੇ ਦੇ ਇੱਕ ਸ਼ਹਿਰ ‘ਚ ਸੀਰੀਅਲ ਕਿੱਲਰ ਦਾ ਖੌਫ ਛਾਇਆ ਹੋਇਆ ਹੈ। ਫਿਲਮ ਦੇ ਟਰੇਲਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਰਾਣਾ ਰਣਬੀਰ ਹੀ ਉਹ ਕਿੱਲਰ ਹਨ, ਜੋ ਸ਼ਹਿਰ ਦੇ ਮਾਸੂਮ ਲੋਕਾਂ ਨੂੰ ਮਾਰ ਰਹੇ ਹਨ। ਜੀ ਹਾਂ, ਰਣਬੀਰ ਰਾਣਾ ਸਨੋਮੈਨ ਫ਼ਿਲਮ ‘ਚ ਵਿਲਨ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਬਹੁਤ ਜਲਦ ਇਹ ਫਿਲਮ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਚਾਰ ਦਿਨਾਂ ਬਾਅਦ ਇਹ ਫਿਲਮ ਸਿਨੇਮਾਘਰਾਂ ‘ਚ ਰਿਲੀਜ਼ ਹੋ ਜਾਵੇਗੀ। ਇਹ ਫਿਲਮ ਆਸਟ੍ਰੇਲੀਆਂ ‘ਚ ਵੀ ਵੱਖ- ਵੱਖ ਸਿਨੇਮਾ ਘਰਾਂ ‘ਚ ਦੇਖੀ ਜਾ ਸਕੇਗੀ। ਇਸਦੀ ਇੱਕ ਲਿਸਟ ਵੀ ਬਣਾਈ ਗਈ ਹੈ ਜਿਸ ‘ਚ ਵੱਖ -ਵੱਖ ਸਿਨੇਮਾ ਘਰਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿੱਥੇ ਇਹ ਫਿਲਮ ਦਰਸ਼ਕ ਦੇਖ ਸਕਣਗੇ।
“ਸਨੋਅਮੈਨ” ਫਿਲਮ ਦੀ ਸੂਟਿੰਗ ਕੈਨੇਡਾ ਦੇ ਬਰਫ਼ੀਲੇ ਮੌਸਮ ਅਤੇ ਜੰਗਲਾਂ ਵਿੱਚ ਬਹੁਤ ਹੀ ਔਖੇ ਹਾਲਾਤਾਂ ‘ਚ ਪੂਰੀ ਹੋਈ। -34 ਡਿਗਰੀ ਦੇ ਤਪਮਾਨ ਵਿੱਚ ਫਿਲਮ ਦੀ ਪ੍ਰੋਡਕਸ਼ਨ ਟੀਮ ਨੇ ਬਹੁਤ ਹਿੰਮਤ ਅਤੇ ਸਿਰੜ ਨਾਲ ਇਸ ਫਿਲਮ ਦੀ ਸ਼ੂਟਿੰਗ ਨੂੰ ਮੁਕੰਮਲ ਕੀਤਾ। ਨੀਰੂ ਬਾਜਵਾ ਦੀ ਬਾ ਕਮਾਲ ਅਦਾਕਾਰੀ ਇਸ ਵਾਰ ਇੱਕ ਵੱਖਰੇ ਰੰਗ ‘ਚ ਨਜ਼ਰ ਆਵੇਗੀ ।
ਇੱਕ ਹਿੰਮਤੀ ਔਰਤ ਦਾ ਕਿਰਦਾਰ ਕੈਨੇਡਾ ਦੇ ਲਚਕਦਾਰ ਕਾਨੂੰਨਾਂ ਦੀ ਪੋਲ ਖੋਲ੍ਹੇਗਾ। ਜੈਜ਼ੀ ਬੀ ਤੁਹਾਨੂੰ ਕੈਨੇਡੀਅਨ ਪੁਲਿਸ ਦੀ ਵਰਦੀ ‘ਚ ਦਿਖਾਈ ਦੇਣਗੇ। ਡਿਊਟੀ ਸਭ ਤੋਂ ਪਹਿਲਾਂ ਹੁੰਦੀ ਹੈ, ਉਹ ਇਸ ਕਿਰਦਾਰ ਰਾਹੀਂ ਪਤਾ ਲੱਗੇਗਾ। ਰਾਣਾ ਰਣਬੀਰ ਵੱਲੋਂ ਲਿਖੀ ਕਹਾਣੀ ‘ਤੇ ਉਸ ਵੱਲੋਂ ਖੁਦ ਨਿਭਾਏ ਗਏ ਕਿਰਦਾਰ ਨੂੰ ਵੇਖ ਜਿੱਥੇ ਲੋਕ ਸਹਿਮਣਗੇ, ਉੱਥੇ ਹੀ ਇੱਕ ਸੋਚਣ ਦਾ ਵਿਸ਼ਾ ਵੀ ਉੱਭਰੇਗਾ ਜੋ ਸ਼ਾਇਦ ਸਾਡੇ ਸਮਾਜ ਵਿੱਚ ਹੈ ਤਾਂ ਬੜੇ ਚਿਰ ਤੋਂ, ਪਰ ਉਸ ਵੱਲ੍ਹ ਕਦੀ ਧਿਆਨ ਨਹੀਂ ਦਿੱਤਾ ਗਿਆ।
ਜੈਜ਼ੀ ਬੀ ਫਿਲਮ ‘ਚ ਇੱਕ ਪੁਲਿਸ ਅਫਸਰ ਦਾ ਕਿਰਦਾਰ ਨਿਭਾ ਰਹੇ ਹਨ, ਫ਼ਿਲਮ ‘ਚ ਸਨੋਮੈਨ ਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਜੈਜ਼ੀ ਬੀ ਨੂੰ ਸੌਂਪੀ ਗਈ ਹੈ। ਦਸ ਦਈਏ ਕਿ ਫਿਲਮ ਨੂੰ ਅਮਨ ਖਟਕੜ ਤੇ ਗਿੱਪੀ ਗਰੇਵਾਲ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਫਿਲਮ ‘ਚ ਡਾਇਰੈਕਸ਼ਨ ਅਮਨ ਖਟਕੜ ਦੀ ਹੈ। ਫਿਲਮ ਦਾ ਟਰੇਲਰ ਦੇਖ ਤਾਂ ਇੰਜ ਲਗਦਾ ਹੈ ਕਿ ਫਿਲਮ ਪੂਰੀ ਤਰ੍ਹਾਂ ਸਸਪੈਂਸ ਤੇ ਰੋਮਾਂਚ ਨਾਲ ਭਰਪੂਰ ਹੋਣ ਵਾਲੀ ਹੈ। ਪਰ ਫਿਲਮ ਦਾ ਅਸਲੀ ਰਿਪੋਰਟ ਕਾਰਡ ਤਾਂ ਉਸ ਦਿਨ ਸਾਹਮਣੇ ਆਵੇਗਾ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ। ਦਸ ਦਈਏ ਕਿ ਇਹ ਫ਼ਿਲਮ 2 ਦਸੰਬਰ 2022 ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।