ਹਰਿਆਣਾ ਦੇ ਸੋਨੀਪਤ ਸ਼ਰਾਬ ਪੀਣ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੋਨੀਪਤ ਵਿਖੇ ਗੋਹਾਨਾ ਦੇ ਸ਼ਾਮਦੀ ਪਿੰਡ ‘ਚ ਜ਼ਹਿਰਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਹਾਲਤ ਵਿਗੜ ਗਈ। ਜਿਨ੍ਹਾਂ ‘ਚੋਂ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਤਿੰਨ ਪਿੰਡ ਸ਼ਾਮਦੀ ਦੇ ਵਸਨੀਕ ਹਨ, ਜਦੋਂ ਕਿ ਚੌਥਾ ਉਨ੍ਹਾਂ ਰਿਸ਼ਤੇਦਾਰ ਪਿੰਡ ਬੁਧਸ਼ਾਮ ਦਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ‘ਚ ਸ਼ਰਾਬ ਪੀਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਕਿੱਥੋਂ ਲੈ ਕੇ ਆਏ ਸਨ।
ਸ਼ਾਮਦੀ ਪਿੰਡ ਦੇ ਰਹਿਣ ਵਾਲੇ ਸੁਰਿੰਦਰ (41), ਸੁਨੀਲ (38), ਅਜੇ (37) ਅਤੇ ਬੰਟੀ ਅਤੇ ਇਕ ਹੋਰ ਨੇ ਸੋਮਵਾਰ ਰਾਤ ਇਕੱਠੇ ਸ਼ਰਾਬ ਪੀਤੀ ਸੀ। ਮ੍ਰਿਤਕਾਂ ਵਿੱਚ ਚੌਥਾ ਵਿਅਕਤੀ ਪਿੰਡ ਬੁੱਧਸ਼ਾਮ ਵਾਸੀ ਅਜੈ ਦਾ ਰਿਸ਼ਤੇਦਾਰ ਸੀ। ਸ਼ਰਾਬ ਪੀ ਕੇ ਪੰਜੇ ਘਰ ਜਾ ਕੇ ਸੌਂ ਗਏ ਸਨ। ਰਾਤ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ। ਸੁਰੇਂਦਰ, ਸੁਨੀਲ, ਅਜੈ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਮੰਗਲਵਾਰ ਸਵੇਰੇ ਮ੍ਰਿਤਕ ਪਾਏ ਗਏ। ਬੰਟੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਭਗਤ ਫੂਲ ਸਿੰਘ ਸਰਕਾਰੀ ਮਹਿਲਾ ਮੈਡੀਕਲ ਕਾਲਜ ਲਿਜਾਇਆ ਗਿਆ ਹੈ। ਚਾਰ ਵਿਅਕਤੀਆਂ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਸਦਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।