ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ Law Department ਦੇ ਅਧਿਕਾਰੀਆਂ ਨੇ ਦਿੱਤੇ ਅਸਤੀਫ਼ੇ

0
113

ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਸੀਨੀਅਰ ਅਧਿਕਾਰੀਆਂ ਵੱਲੋਂ ਅਸਤੀਫੇ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਨੀਵਰਸਿਟੀ ਲਾਅ ਵਿਭਾਗ ਦੇ ਵੱਡੇ ਅਧਿਕਾਰੀਆਂ ਨੇ ਅਸਤੀਫ਼ੇ ਦਿੱਤੇ । ਕਾਨੂੰਨੀ ਮਾਮਲੇ ਮੁਖੀ ਡਾ. ਗੁਰਪ੍ਰੀਤ ਪੰਨੂੰ ਨੇ ਵਾਧੂ ਚਾਰਜ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਇਸੇ ਵਿਭਾਗ ਦੇ ਪਲੇਸਮੇਂਟ ਅਧਿਕਾਰੀ ਦੇ ਨਾਲ ਇੱਕ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਕਾਨੂੰਨੀ ਸਲਾਹਕਾਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ।

ਜਾਣਕਾਰੀ ਅਨੁਸਾਰ ਵਾਇਸ ਚਾਂਸਲਰ ਨੂੰ ਭੇਜੇ ਅਸਤੀਫ਼ੇ ਵਿਚ ਡਾ. ਪੰਨੂੰ ਨੇ ਮਹਿਲਾ ਪ੍ਰੋਫੈਸਰ ਵਲੋਂ ਮਾੜੀ ਸ਼ਬਦਾਵਲੀ ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਨਿਰਪੱਖ ਫੈਸਲਾ ਨਾ ਕਰਨ ’ਤੇ ਰੋਸ ਪ੍ਰਗਟ ਕੀਤਾ ਹੈ। ਡਾ. ਪੰਨੂੰ ਨੇ ਅਸਤੀਫ਼ੇ ਵਿਚ ਲਿਖਿਆ ਹੈ ਕਿ ਵਿਭਾਗ ਦੀ ਇੱਕ ਮਹਿਲਾ ਪੋ੍ਰਫੈਸਰ ਵਲੋਂ ਉਸ ਨਾਲ 30 ਸਤੰਬਰ ਨੂੰ ਮਾੜੀ ਸ਼ਬਦਾਵਲੀ ਵਰਤੀ ਗਈ ਤੇ ਹਮਲਾ ਕਰਦਿਆਂ ਧੱਕਾ ਮੁੱਕੀ ਵੀ ਕੀਤੀ ਗਈ। ਇਸ ਸੰਬੰਧੀ ਸਬੂਤਾਂ ਸਮੇਤ ਵਾਇਸ ਚਾਂਸਲਰ ਦਫਤਰ ਨੂੰ ਜਾਣਕਾਰੀ ਦਿੱਤੀ ਗਈ। ਵਿਭਾਗ ਮੁਖੀ ਦਾ ਆਹੁਦਾ ਅਕਾਦਮਿਕ ਮਾਮਲੇ ਡੀਨ ਨੂੰ ਦੇ ਦਿੱਤਾ ਤੇ ਘਟਨਾ ਦੀ ਪੜਤਾਲ ਲਈ ਕਮੇਠੀ ਦਾ ਗਠਨ ਕੀਤਾ ਗਿਆ ਸੀ।

ਜਾਂਚ ਕਮੇਟੀ ਦੇ ਸੱਦੇ ’ਤੇ ਡਾ. ਪਨੂੰ ਵਲੋਂ ਸਬੂਤ ਪੇਸ਼ ਕੀਤੇ ਗਏ ਸਨ। ਡਾ. ਪਨੂੰ ਅਨੁਸਾਰ ਇਸ ਮਸਲੇ ਦਾ ਕੋਈ ਵੀ ਨਿਰਪੱਖ ਫੈਸਲਾ ਨਹੀਂ ਹੋਇਆ ਤੇ ਮਹਿਲਾ ਪ੍ਰੋਫੈਸਰ ਨੂੰ ਵਿਭਾਗ ਦਾ ਮੁਖੀ ਬਣਾ ਦਿੱਤਾ ਹੈ। ਡਾ. ਪਨੂੰ ਨੇ ਇਸੇ ਰੋਜ ਵਜੋਂ ਪ੍ਰੋਫੈਸਰ ਇੰਚਾਰਜ ਲੀਗਲ ਅਫੇਅਰਜ਼ ਵਜੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਮੰਗਲਵਾਰ ਨੂੰ ਇਸੇ ਮਸਲੇ ‘ਤੇ ਹੋਈ ਬੈਠਕ ਵਿਚ ਕੋਈ ਹੱਲ ਨਹੀਂ ਹੋਇਆ। ਇਸ ਤੋਂ ਬਾਅਦ ਡਾਕਟਰ ਮੋਨਿਕਾ ਆਹੂਜਾ ਨੇ ਲਾਅ ਵਿਭਾਗ ਦੇ ਪਲੇਸਮੇਂਟ ਅਫ਼ਸਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸਦੇ ਨਾਲ ਹੀ ਡਾਕਟਰ ਭੁਪਿੰਦਰ ਵਿਰਕ ਨੇ ਵੀ ਕਾਨੂੰਨੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਸਾਰੇ ਅਧਿਕਾਰੀਆਂ ਨੇ ਮਹਿਲਾ ਪ੍ਰੋਫੈਸਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here