ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਥੋੜ੍ਹੀ ਦੇਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਅੰਤਿਮ ਸਸਕਾਰ ਹੋਵੇਗਾ। ਪਰਿਵਾਰ ਵਾਲੇ ਸੂਰੀ ਦੀ ਮ੍ਰਿਤਕ ਦੇਹ ਨੂੰ ਯਾਤਰਾ ਲਈ ਲੈ ਕੇ ਨਿਕਲ ਚੁੱਕੇ ਹਨ। ਸੁਧੀਰ ਸੂਰੀ ਦੀ ਅੰਤਿਮ ਯਾਤਰਾ ‘ਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੀ ਗਈ ਹੈ। ਪੂਰੇ ਇਲਾਕੇ ‘ਚ ਪੁਲਿਸ ਮੁਲਾਜ਼ਮ ਤਾਇਨਾਤ ਹਨ। ਸੂਰੀ ਦੀ ਅੰਤਿਮ ਯਾਤਰਾ ‘ਚ ਭਾਰੀ ਗਿਣਤੀ ‘ਚ ਸਮਰਥਕ ਇਕੱਠੇ ਹੋਏ ਹਨ। ਸੁਧੀਰ ਸੂਰੀ ਦਾ ਅੰਤਿਮ ਸਸਕਾਰ ਅੰਮ੍ਰਿਤਸਰ ‘ਚ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਪਹਿਲਾਂ ਪਰਿਵਾਰ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਸਹਿਮਤੀ ਬਣਨ ਤੋਂ ਬਾਅਦ ਉਹ ਮੰਨ ਗਏ।ਇਸਦੇ ਨਾਲ ਹੀ ਅੱਜ ਨਜ਼ਰਬੰਦ ਕੀਤੇ ਗਏ ਹਿੰਦੂ ਆਗੂਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ।