ਤਿਹਾੜ ਜੇਲ੍ਹ ਦੇ ਡੀਜੀ ਸੰਦੀਪ ਗੋਇਲ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਐਲ ਜੀ ਦੇ ਆਦੇਸ਼ ਦੇ ਬਾਅਦ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੂੰ ਅੱਗੇ ਦੇ ਆਦੇਸ਼ਾਂ ਲਈ ਪੁਲਸ ਹੈੱਡ ਕੁਆਰਟਰ ‘ਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਸੰਜੇ ਬੇਨੀਵਾਲ ਨੂੰ ਉਨ੍ਹਾਂ ਦੀ ਜਗ੍ਹਾਂ ਡੀਜੀ ਤੈਨਾਤ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਸੰਦੀਪ ਗੋਇਲ ‘ਤੇ ਸੁਕੇਸ਼ ਚੰਦਰਸ਼ੇਖਰ ਦੀ ਜੇਲ ‘ਚ ਮਦਦ ਕਰਨ ਦਾ ਦੋਸ਼ ਹੈ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀ ਮਦਦ ਕਰਨ ਵਾਲੇ 81 ਤੋਂ ਵੱਧ ਜੇਲ੍ਹ ਅਧਿਕਾਰੀ ਦਿੱਲੀ ਪੁਲਿਸ ਦੇ ਘੇਰੇ ਵਿੱਚ ਹਨ। ਦੋਸ਼ ਹੈ ਕਿ ਸੁਕੇਸ਼ ਉਨ੍ਹਾਂ ਨੂੰ ਰਿਸ਼ਵਤ ਦੇ ਰਿਹਾ ਸੀ। ਕੁਝ ਸਮਾਂ ਪਹਿਲਾਂ ਹੀ ਸੁਕੇਸ਼ ਨੇ ਦਿੱਲੀ ਦੇ ਐੱਲ.ਜੀ. ਨੂੰ ਚਿੱਠੀ ਲਿਖੀ ਸੀ, ਜਿਸ ‘ਚ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ‘ਤੇ ਵੀ ਪੈਸੇ ਲੈਣ ਦੇ ਦੋਸ਼ ਲੱਗੇ ਸਨ। ਫ਼ਿਲਹਾਲ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।