ਦੱਖਣੀ ਕੋਰੀਆ ‘ਚ ਵਾਪਰਿਆ ਭਿਆਨਕ ਹਾਦਸਾ, 151 ਲੋਕਾਂ ਦੀ ਮੌਤ

0
205

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਹੈਲੋਵੀਨ ਤਿਉਹਾਰ ਦੇ ਜਸ਼ਨ ਦੌਰਾਨ ਇਕ ਤੰਗ ਸੜਕ ‘ਤੇ ਮਚੀ ਭਗਦੜ ਵਿੱਚ 151 ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ। ਕੌਮੀ ਅੱਗ ਬੁਝਾਊ ਏਜੰਸੀ ਦੇ ਮੁਖੀ ਚੋਈ ਸਿਓਂਗ ਬਿਓਮ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਚੋਈ ਨੇ ਦੱਸਿਆ ਕਿ 13 ਲਾਸ਼ਾਂ ਨੂੰ ਹਸਪਤਾਲ ਭੇਜਿਆ ਗਿਆ ਹੈ ਜਦੋਂ ਕਿ 46 ਹੋਰ ਲਾਸ਼ਾਂ ਹਾਲੇ ਵੀ ਗਲੀਆਂ ਵਿਚ ਪਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਤੰਗ ਗਲੀ ਵਿੱਚ ਦਾਖਲ ਹੋਈ ਭੀੜ ਵੱਲੋਂ ਲੋਕਾਂ ਨੂੰ ਅੱਗੇ ਵਲ ਧੱਕੇ ਜਾਣ ਕਾਰਨ ਸਾਹ ਘੁਟਣ ਕਾਰਨ ਇਹ ਮੌਤਾਂ ਹੋਈਆਂ ਹਨ।

ਸਿਓਲ ਦੇ ਇਟਾਵਨ ਜ਼ਿਲ੍ਹੇ ਵਿੱਚ ਇੱਕ ਹੋਰ ਭਗਦੜ ਵਿਚ 65 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ‘ਚੋਂ 19 ਦੀ ਹਾਲਤ ਗੰਭੀਰ ਹੈ। ਉਨ੍ਹਾਂ ਦਾ ਐਮਰਜੈਂਸੀ ਵਿਚ ਇਲਾਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਦੱਸ ਦਈਏ ਕਿ ਕਿ ਦੱਖਣੀ ਕੋਰੀਆ ਵੱਲੋਂ ਕੋਵਿਡ -19 ਪਾਬੰਦੀਆਂ ਕਾਰਨ ਤਿੰਨ ਸਾਲਾਂ ਬਾਅਦ ਇਹ ਸਿਓਲ ਵਿੱਚ ਪਹਿਲਾ ਹੈਲੋਵੀਨ ਸਮਾਗਮ ਸੀ। ਪਾਰਟੀ ਵਿਚ ਜਾਣ ਵਾਲੇ ਬਹੁਤ ਸਾਰੇ ਲੋਕ ਮਾਸਕ ਅਤੇ ਹੈਲੋਵੀਨ ਪਹਿਰਾਵੇ ਪਹਿਨੇ ਹੋਏ ਸਨ। ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਜਿਵੇਂ-ਜਿਵੇਂ ਸ਼ਾਮ ਢਲ ਰਹੀ ਸੀ, ਭੀੜ ਬੇਕਾਬੂ ਅਤੇ ਭੜਕਦੀ ਜਾ ਰਹੀ ਸੀ। ਘਟਨਾ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 10:20 ਵਜੇ ਵਾਪਰੀ।

ਫਾਇਰ ਸਟੇਸ਼ਨ ਦੇ ਮੁਖੀ ਚੋਈ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਹੈਲੋਵੀਨ ਦੇ ਜਸ਼ਨ ਦੌਰਾਨ ਕਈ ਲੋਕ ਅਚਾਨਕ ਡਿੱਗ ਗਏ। ਇਸ ਨਾਲ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਣ ਦੀ ਖਬਰ ਆਈ ਹੈ। ਮਾਰੇ ਗਏ ਲੋਕਾਂ ਵਿੱਚੋਂ ਬਹੁਤ ਸਾਰੇ ਨਾਈਟ ਕਲੱਬਾਂ ਦੇ ਨੇੜੇ ਸਨ।

LEAVE A REPLY

Please enter your comment!
Please enter your name here