ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਮਨਾਲੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਬੁਲਾਰੇ ਚੇਤਰਾਮ ਨੇਗੀ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ। ਫਿਲਹਾਲ ਮਨਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਰੇਲਵੇ ਵਿਭਾਗ ਵੱਲੋਂ 100 ਤੋਂ ਵੱਧ ਯਾਤਰੀ ਅਤੇ ਸਪੈਸ਼ਲ ਟਰੇਨਾਂ ਰੱਦ
ਜਾਣਕਾਰੀ ਅਨੁਸਾਰ ਚੇਤਰਾਮ ਨੇਗੀ ਮਨਾਲੀ ਵਿਧਾਨ ਸਭਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸਨ। ਮੰਗਲਵਾਰ ਨੂੰ ਉਹ ਕਾਂਗਰਸ ਦੀ ਰੈਲੀ ਅਤੇ ਉਮੀਦਵਾਰ ਭੁਵਨੇਸ਼ਵਰ ਗੌੜ ਦੇ ਨਾਮਜ਼ਦਗੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਨਾਲੀ ਤੋਂ ਘਰ ਪਰਤ ਰਹੇ ਸਨ। ਇਸ ਦੌਰੇ ਦੌਰਾਨ ਮਨਾਲੀ ਤੋਂ 15 ਮੀਲ ਦੂਰ ਉਨ੍ਹਾਂ ਦੇ ਘਰ ਨੇੜੇ ਸੜਕ ‘ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ |
ਇਹ ਵੀ ਪੜ੍ਹੋ: ਭਾਰਤੀ ਕਰੰਸੀ ‘ਤੇ ਲਕਛਮੀ ਤੇ ਗਣੇਸ਼ ਜੀ ਦੀ ਤਸਵੀਰ ਲਗਾਈ ਜਾਵੇ: ਅਰਵਿੰਦ ਕੇਜਰੀਵਾਲ
ਇਸ ਹਾਦਸੇ ‘ਚ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਨਾਲੀ ਦੇ ਡੀਐਸਪੀ ਹੇਮ ਰਾਜ ਵਰਮਾ ਨੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਮਨਾਲੀ ਤੋਂ ਕਾਂਗਰਸ ਉਮੀਦਵਾਰ ਭੁਵਨੇਸ਼ਵਰ ਗੌੜ ਨੇ ਹਾਦਸੇ ‘ਚ ਪਾਰਟੀ ਬੁਲਾਰੇ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਚੇਤਰਾਮ ਨੇਗੀ ਮੀਡੀਆ ਵਿੱਚ ਪਾਰਟੀ ਦੇ ਪ੍ਰਚਾਰ ਨੂੰ ਸਾਂਝਾ ਕਰਦੇ ਸਨ ਅਤੇ ਪਾਰਟੀ ਉਨ੍ਹਾਂ ਦੀ ਬਹੁਤ ਕਮੀ ਮਹਿਸੂਸ ਕਰੇਗੀ।ਚੇਤ ਰਾਮ ਨੇਗੀ ਬਰਾੜਾ ਪੰਚਾਇਤ ਦੇ ਮੁਖੀ ਸਮੇਤ ਕਈ ਅਹੁਦਿਆਂ ’ਤੇ ਰਹਿ ਚੁੱਕੇ ਹਨ।