ਕਾਂਗਰਸ ਪ੍ਰਧਾਨ ਦੇ ਅਹੁਦੇ ਲਈ 17 ਅਕਤੂਬਰ 2022 ਨੂੰ ਵੱਖ-ਵੱਖ ਰਾਜਾਂ ਵਿੱਚ ਬਣਾਏ ਗਏ ਪੋਲਿੰਗ ਬੂਥਾਂ ‘ਤੇ ਵੋਟਿੰਗ ਹੋਈ ਸੀ।ਵੋਟਿੰਗ ਪ੍ਰਕਿਰਿਆ ਵਿੱਚ 9500 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਕਾਂਗਰਸ ਦੇ ਚੋਣ ਅਧਿਕਾਰੀਆਂ ਨੇ 96 ਫੀਸਦੀ ਤੱਕ ਵੋਟਿੰਗ ਹੋਣ ਦਾ ਦਾਅਵਾ ਕੀਤਾ ਸੀ।
ਇਹ ਵੀ ਪੜ੍ਹੋ: Sajan Bhanwala ਨੇ ਵਿਸ਼ਵ ਕੁਸ਼ਤੀ ‘ਚ ਗ੍ਰੀਕੋ ਰੋਮਨ Medal ਜਿੱਤਿਆ
ਅੱਜ ਵੋਟਾਂ ਦੀ ਗਿਣਤੀ ਹੋਈ ਤੇ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰੁਜਨ ਖੜਗੇ ਪਾਰਟੀ ਦੀ ਚੋਣ ਜਿੱਤ ਗਏ। 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰਲਾ ਕੋਈ ਨੇਤਾ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਕੁੱਲ 9385 ਵੋਟਾਂ ਵਿਚੋਂ ਖੜਗੇ ਨੂੰ 7897 ਵੋਟਾਂ ਪਈਆਂ ਜਦ ਕਿ ਸ਼ਸ਼ੀ ਥਰੂਰ ਨੂੰ 1072 ਵੋਟਾਂ ਪਟੀਆਂ। 416 ਵੋਟਾਂ ਰੱਦ ਕੀਤੀਆਂ ਗਈਆਂ। ਇਸ ਦੌਰਾਨ ਸ਼ਸ਼ੀ ਥਰੂਰ ਨੇ ਹਾਰ ਕਬੂਲ ਲਈ ਤੇ ਮਲਿਕਾਰੁਜਨ ਖੜਗੇ ਨੂੰ ਵਧਾਈ ਦਿੱਤੀ।