NIA ਲਗਾਤਾਰ ਗੈਂਗਸਟਰਾਂ ਦੇ ਟਿਕਾਣਿਆ ‘ਤੇ ਛਾਪੇਮਾਰੀ ਕਰ ਰਹੀ ਹੈ। NIA ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐੱਨ. ਸੀ. ਆਰ. ਖੇਤਰਾਂ ‘ਚ ਛਾਪੇਮਾਰੀ ਕੀਤੀ ਗਈ। ਟੀਮ ਵੱਲੋ ਇਹ ਛਾਪੇਮਾਰੀ ਭਾਰਤ ਅਤੇ ਵਿਦੇਸ਼ਾਂ ‘ਚ ਮੌਜੂਦ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਅਤੇ ਤਸਕਰਾਂ ਵਿਚਕਾਰ ਉੱਭਰ ਰਹੇ ਗਠਜੋੜ ਨੂੰ ਖ਼ਤਮ ਕਰਨ ਲਈ ਕੀਤੀ ਗਈ। ਐੱਨ. ਆਈ. ਏ. ਨੇ ਪੰਜਾਬ ‘ਚ ਵੀ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ।
ਮੀਡੀਆ ਰਿਪੋਰਟਾਂ ਮੁਤਾਬਕ ਛਾਪੇਮਾਰੀ ‘ਚ ਹੁਣ ਤੱਕ ਕਈ ਹਥਿਆਰ ਬਰਾਮਦ ਕੀਤੇ ਗਏ ਹਨ। ਪਿਛਲੇ ਹਫਤੇ NIA ਨੇ ਘਾਟੀ ਦੇ ਸ਼ੋਪੀਆਂ ਅਤੇ ਰਾਜੌਰੀ ਜ਼ਿਲਿਆਂ ‘ਚ ਛਾਪੇਮਾਰੀ ਕੀਤੀ ਸੀ। ਐਨਆਈਏ ਦੇ ਇਹ ਛਾਪੇ ਵੀ ਦਹਿਸ਼ਤਗਰਦੀ ਨਾਲ ਸਬੰਧਤ ਮਾਮਲਿਆਂ ਨਾਲ ਸਬੰਧਤ ਸਨ। ਇਸ ਪਹਿਲਕਦਮੀ ਕਾਰਨ NIA ਨੂੰ ਵੀ ਟੈਰਰ ਫੰਡਿੰਗ ਨੂੰ ਲੈ ਕੇ ਕਾਰਵਾਈ ਕਰਦੇ ਦੇਖਿਆ ਗਿਆ ਹੈ।
ਐੱਨਆਈਏ ਵੱਲੋਂ ਪੰਜਾਬ ਭਰ ਵਿਚ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਹਨ। ਝੱਜਰ ‘ਚ ਵੀ ਰੇਡ ਕੀਤੀ ਗਈ ਹੈ। ਗੈਂਗਸਟਰ ਨਰੇਸ਼ ਸੇਠੀ ਦੇ ਟਿਕਾਣਿਆ ‘ਤੇ ਵੀ ਰੇਡ ਕੀਤੀ ਗਈ ਹੈ। ਇਸ ‘ਤੇ ਕਤਲ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ। ਇਹ ਗੈਂਗਸਟਰ ਤਿਹਾੜ੍ਹ ਜੇਲ੍ਹ ‘ਚ ਬੰਦ ਹੈ। ਸੋਨੀਪਤ ‘ਚ ਵੀ NIA ਵੱਲੋਂ ਰੇਡ ਕੀਤੀ ਗਈ ਹੈ। ਲਾਰੈਂਸ ਬਿਸ਼ਨੋਈ ਦੇ ਸ਼ਾਰਪ ਸ਼ੂਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਰਾਜੂ ਬਸੋਦੀ ਅਤੇ ਅਕਸ਼ੇ ਪੱਲੜਾ ਦੇ ਟਿਕਾਣਿਆਂ ‘ਤੇ ਰੇਡ ਕੀਤੀ ਗਈ ਹੈ। ਬਠਿੰਡਾ ‘ਚ ਕਬੱਡੀ ਪ੍ਰਮੋਟਰ ਜੱਗਾ ਦੇ ਘਰ ‘ਤੇ ਵੀ ਰੇਡ ਕੀਤੀ ਗਈ ਹੈ। ਪਿੰਡ ਝੰਡੀਆਂ ‘ਚ ਪਹੁੰਚੀ NIA ਦੀ ਟੀਮ, ਗੈਂਗਸਟਰਵਾਦ ਦੇ ਨੈਕਸਸ ਨੂੰ ਤੋੜਣ ਲਈ ਉਨ੍ਹਾਂ ਦੇ ਸਬੰਧਤ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕੀਤੀਆਂ ਜਾ ਰਹੀਆ ਹਨ ਕਿਉਂਕਿ ਪੰਜਾਬ ਵਿੱਚ ਗੈਂਗਸਟਰਵਾਦ ਲਗਾਤਾਰ ਫੈਲ ਰਿਹਾ ਹੈ।