ਫਿਰੋਜ਼ਪੁਰ ਕੇਂਦਰੀ ਜੇਲ੍ਹ ਤੋਂ ਹਵਾਲਾਤੀਆਂ ਕੋਲੋਂ ਇੱਕ ਵਾਰ ਮੁੜ ਤੋਂ ਮੋਬਾਇਲ ਫੋਨ ਮਿਲਣ ਦੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਕੇਂਦਰੀ ਜੇਲ੍ਹ ਲਗਾਤਾਰ ਵਿਵਾਦਾਂ ‘ਚ ਹੈ। ਜੇਲ੍ਹ ‘ਚ ਗੈਂਗਸਟਰਾਂ ਕੋਲੋਂ ਲਗਾਤਾਰ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ। ਬੀਤੇ ਦਿਨ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਇੱਕ ਗੈਂਗਸਟਰ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਸੀ।
ਇਹ ਵੀ ਪੜ੍ਹੋ: ਨਾਗਪੁਰ ਜ਼ਿਲ੍ਹੇ ‘ਚ BJP ਨੂੰ ਵੱਡਾ ਝਟਕਾ! ਕਾਂਗਰਸ ਨੂੰ ਮਿਲੀ ਜਿੱਤ
ਇਸ ਦੌਰਾਨ ਗੈਂਗਸਟਰ ਧਰਮਿੰਦਰ ਸਿੰਘ ਨੇ ਜੇਲ੍ਹ ਦੀ ਤਲਾਸ਼ੀ ਕਰ ਰਹੇ ਸਹਾਇਕ ਸੁਪਰਡੈਂਟ ‘ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਪਰ ਸਹਾਇਕ ਜੇਲ੍ਹ ਸੁਪਰਡੈਂਟ ਇਸ ਹਮਲੇ ‘ਚ ਵਾਲ-ਵਾਲ ਬਚ ਗਿਆ। ਜੇਲ੍ਹ ਪੁਲਿਸ ਪ੍ਰਸ਼ਾਸਨ ਨੇ ਗੈਂਗਸਟਰਾਂ ਅਤੇ ਹਵਾਲਾਤੀਆਂ ਕੋਲੋਂ 4 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਕੈਦੀ ਗੈਂਗਸਟਰ ਧਰਮਿੰਦਰ ਸਿੰਘ ਉਰਫ਼ ਰਾਜੀ ਅਤੇ ਤਿੰਨ ਹਵਾਲਾਤੀਆਂ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ।