ਟੀ.ਵੀ ਇੰਡਸਟਰੀ ਤੋਂ ਇਕ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ‘ਯੇ ਰਿਸ਼ਤਾ ਕਿਯਾ ਕਹਿਲਾਤਾ ਹੈ’ ਫ਼ੇਮ Vaishali Takkar ਸਾਡੇ ਵਿਚਕਾਰ ਨਹੀਂ ਰਹੀ। ਖ਼ਬਰਾਂ ਮੁਤਾਬਕ ਅਦਾਕਾਰਾ ਨੇ ਖ਼ੁਦਕੁਸ਼ੀ ਕਰ ਲਈ ਹੈ। ਅਦਾਕਾਰਾ ਨੇ 30 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਅਦਾਕਾਰਾ ਨੇ ਇੰਦੌਰ ‘ਚ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਅਦਾਕਾਰਾ ਨੇ ਇੱਕ ਸੁਸਾਈਡ ਨੋਟ ਵੀ ਛੱਡਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਦਾਕਾਰਾ ਵੈਸ਼ਾਲੀ ਦੀ ਮ੍ਰਿਤਕ ਦੇਹ ਇੰਦੌਰ ਸਥਿਤ ਉਨ੍ਹਾਂ ਦੇ ਘਰ ਤੋਂ ਬਰਾਮਦ ਹੋਈ ਹੈ। ਮਾਮਲਾ ਤੇਜਾਜੀ ਨਗਰ ਥਾਣਾ ਖ਼ੇਤਰ ਨਾਲ ਸਬੰਧਤ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਸਿੰਜਾਈ ਘੁਟਾਲੇ ‘ਚ ਕਾਰਵਾਈ ਕੀਤੀ ਤੇਜ਼, ਇਹ ਸਾਬਕਾ ਅਫ਼ਸਰ ਤੇ ਮੰਤਰੀ ਰਡਾਰ…
ਅਦਾਕਾਰਾ ਦੇ ਟੀ.ਵੀ ਸੀਰੀਅਲ ਦੀ ਗੱਲ ਕਰੀਏ ਤਾਂ ਅਦਾਕਾਰਾ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਤੋਂ ਇਲਾਵਾ ‘ਸਸੁਰਾਲ ਸਿਮਰ ਕਾ’ ਅਤੇ ‘ਯੇ ਵਦਾ ਰਹਾ’ ਵਰਗੇ ਸ਼ੋਅ ’ਚ ਵੀ ਨਜ਼ਰ ਆ ਚੁੱਕੀ ਹੈ। ਪ੍ਰਸ਼ੰਸਕਾਂ ਨੇ ਇਨ੍ਹਾਂ ਟੀ.ਵੀ ਸੀਰੀਅਲ ’ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਪਿਆਰ ਦਿੱਤਾ।