ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਕੇਸ ’ਚ CBI ਨੇ ਸੰਮਨ ਭੇਜਿਆ ਹੈ। ਉਨ੍ਹਾਂ ਨੂੰ ਸੋਮਵਾਰ ਯਾਨੀ ਕਿ ਭਲਕੇ 11 ਵਜੇ ਸੀ. ਬੀ. ਆਈ. ਨੇ ਪੁੱਛ-ਗਿੱਛ ਲਈ ਬੁਲਾਇਆ ਹੈ। ਸਿਸੋਦੀਆ ਕੱਲ ਸਵੇਰੇ 11 ਵਜੇ ਦਿੱਲੀ ’ਚ ਸੀ. ਬੀ. ਆਈ. ਦੇ ਦਫ਼ਤਰ ’ਚ ਏਜੰਸੀ ਦੇ ਸਵਾਲਾਂ ਦਾ ਸਾਹਮਣਾ ਕਰਨਗੇ।
ਇਹ ਵੀ ਪੜ੍ਹੋ- ਕਰਨਾਟਕ ‘ਚ ਵਾਪਰਿਆ ਭਿਆਨਕ ਹਾਦਸਾ, 9 ਲੋਕਾਂ ਦੀ ਮੌਤ
ਸੰਮਨ ਜਾਰੀ ਹੋਣ ਮਗਰੋਂ ਮਨੀਸ਼ ਸਿਸੋਦੀਆ ਦੀ ਵੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ‘‘ਮੇਰੇ ਘਰ ’ਚ 14 ਘੰਟੇ ਸੀ. ਬੀ. ਆਈ. ਰੇਡ ਕਰਵਾਈ, ਕੁਝ ਨਹੀਂ ਨਿਕਲਿਆ। ਮੇਰਾ ਬੈਂਕ ਲਾਕਰ ਤਲਾਸ਼ਿਆ, ਉਸ ’ਚੋਂ ਕੁਝ ਨਹੀਂ ਨਿਕਲਿਆ। ਮੇਰੇ ਪਿੰਡ ’ਚ ਇਨ੍ਹਾਂ ਨੂੰ ਕੁਝ ਨਹੀਂ ਮਿਲਿਆ। ਹੁਣ ਇਨ੍ਹਾਂ ਨੇ ਕੱਲ 11 ਵਜੇ ਮੈਨੂੰ CBI ਹੈੱਡਕੁਆਰਟਰ ਬੁਲਾਇਆ ਹੈ। ਮੈਂ ਜਾਵਾਂਗਾ ਅਤੇ ਪੂਰਾ ਸਹਿਯੋਗ ਕਰਾਂਗਾ।
मेरे घर पर 14 घंटे CBI रेड कराई, कुछ नहीं निकला. मेरा बैंक लॉकर तलाशा, उसमें कुछ नहीं निकला. मेरे गाँव में इन्हें कुछ नहीं मिला.
अब इन्होंने कल 11 बजे मुझे CBI मुख्यालय बुलाया है. मैं जाऊँगा और पूरा सहयोग करूँगा.
सत्यमेव जयते.
— Manish Sisodia (@msisodia) October 16, 2022








