ਉੱਤਰ ਪ੍ਰਦੇਸ਼ ਦੇ ਅਲੀਗੜ੍ਹ ’ਚ ਇੱਕ ਭਿਆਨਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ’ਚ ਸੰਘਣੀ ਆਬਾਦੀ ਵਾਲੇ ਉੱਪਰਕੋਟ ਇਲਾਕੇ ’ਚ 3 ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ, ਜਿਸ ਕਾਰਨ ਹਫ਼ੜਾ-ਦਫ਼ੜੀ ਮਚ ਗਈ। ਜਾਣਕਾਰੀ ਅਨੁਸਾਰ ਇਮਾਰਤ ਢਹਿ ਜਾਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਜ਼ਿਲ੍ਹਾ ਮੈਜਿਸਟ੍ਰੇਟ ਇੰਦਰਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। 4 ਜੇ. ਸੀ. ਬੀ. ਮਸ਼ੀਨਾਂ ਨਾਲ ਮਲਬਾ ਹਟਾਇਆ ਗਿਆ। ਜ਼ਖਮੀਆਂ ਦਾ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Maruti Suzuki ਨੇ ਲਾਂਚ ਕੀਤਾ S-Presso ਦਾ CNG ਵੇਰੀਐਂਟ, ਜਾਣੋ ਇਸ ਦੀ ਕੀਮਤ ਤੇ…
ਜਾਣਕਾਰੀ ਅਨੁਸਾਰ ਇਹ ਇਮਾਰਤ ਇਕ ਫੈਕਟਰੀ ਲਈ ਦੋ ਗੋਦਾਮਾਂ ਵਜੋਂ ਕੰਮ ਕਰਦੀ ਸੀ। ਇਕ ਗੋਦਾਮ ਰੈਡੀਮੇਡ ਕੱਪੜਿਆਂ ਦਾ ਤਾਂ ਦੂਜੇ ’ਚ ਹਾਰਡਵੇਅਰ ਦਾ ਸੰਚਾਲਣ ਕੀਤਾ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਹੈ, ਇਸ ਲਈ ਹਾਦਸੇ ਦੇ ਸਮੇਂ ਇਮਾਰਤ ਅੰਦਰ ਕੁਝ ਹੀ ਲੋਕ ਮੌਜੂਦ ਸਨ।
ਸਥਾਨਕ ਲੋਕਾਂ ਅਨੁਸਾਰ ਇਮਾਰਤ ਦੀ ਹਾਲਤ ਖਰਾਬ ਸੀ ਅਤੇ ਪਿਛਲੇ ਹਫ਼ਤੇ ਪਏ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਸਥਿਤੀ ਹੋਰ ਖਰਾਬ ਹੋ ਗਈ ਸੀ। ਇਮਾਰਤ ’ਚ ਕੋਈ ਪਰਿਵਾਰ ਨਹੀਂ ਰਹਿੰਦਾ ਸੀ। ਬਸ ਕੰਮ ਲਈ ਲੋਕ ਉੱਥੇ ਆਉਂਦੇ ਸਨ। ਹਾਦਸੇ ਦੇ ਸਮੇਂ ਕੁਝ ਲੋਕ ਇਮਾਰਤ ਅੰਦਰ ਕੁਝ ਸਾਮਾਨ ਕੱਢਣ ਲਈ ਗਏ ਸਨ। ਉਸ ਦੌਰਾਨ ਇਹ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਜਿਸ ‘ਚ ਮਕਾਨ ਮਾਲਕ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ।