ਇਜ਼ਰਾਇਲ ਵੱਲੋਂ ਜੇਨਿਨ ਸ਼ਹਿਰ ‘ਤੇ ਹਮਲਾ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲ ਵੱਲੋਂ ਜੇਨਿਨ ਸ਼ਹਿਰ ਉੱਤੇ ਹਮਲੇ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਫਿਲਸਤੀਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੱਛਮੀ ਬੈਂਕ ਦੇ ਫਲੈਸ਼ਪੁਆਇੰਟ ਸ਼ਹਿਰ ਜੇਨਿਨ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਡਾਕਟਰ ਸਮੇਤ ਦੋ ਫਿਲਸਤੀਨ ਦੇ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਪੁਲਿਸ ਇੰਸਪੈਕਟਰ ਰਣਬੀਰ ਸਿੰਘ ਦੇ ਕਾਤਲ ਨੂੰ ਸੁਣਾਈ ਮੌਤ ਦੀ ਸਜ਼ਾ
ਇਜ਼ਰਾਇਲ ਦੀ ਫੌਜ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਡਾਕਟਰ ਜਿਸ ਦਾ ਨਾਮ ਅਬਦੁੱਲਾ ਅਲ-ਅਹਿਮਦ ਸੀ ਉਸ ਦੇ ਸਿਰ ਨੂੰ ਗੋਲੀ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ ।ਫਿਲਸਤੀਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਏਐਫਪੀ ਨੂੰ ਦੱਸਿਆ ਕਿ ਸ਼ਹਿਰ ਦੇ ਸ਼ਰਨਾਰਥੀ ਕੈਂਪ ‘ਤੇ ਹੋਏ ਹਮਲੇ ਵਿੱਚ ਇੱਕ ਹੋਰ ਫਿਲਸਤੀਨੀ ਮਤੀਨ ਦੇਬਾਯਾ ਦੀ ਵੀ ਮੌਤ ਹੋ ਗਈ ਜਦਕਿ ਪੰਜ ਹੋਰ ਲੋਕ ਜ਼ਖਮੀ ਗੰਭੀਰ ਜ਼ਖਮੀਂ ਹੋ ਗਏ। ਫਿਲਸਤੀਨੀ ਸਮਾਚਾਰ ਏਜੰਸੀ ਮੁਤਾਬਕ ਫਿਲਸਤੀਨੀ ਪ੍ਰਧਾਨ ਮੰਤਰੀ ਮੁਹੰਮਦ ਸ਼ਤਾਯੇਹ ਨੇ ਡਾਕਟਰ ਦੀ ਮੌਤ ‘ਤੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਨੂੰ ਉਸ ਵੇਲੇ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਉਹ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ: ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ‘ਚੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ
ਇਸਦੇ ਨਾਲ ਹੀ ਇਜ਼ਰਾਇਲੀ ਫੌਜ ਨੇ ਮਾਰੇ ਗਏ ਲੋਕਾਂ ‘ਤੇ ਕੋਈ ਟਿੱਪਣੀ ਨਹੀਂ ਕੀਤੀ।ਹਾਲਾਂਕਿ ਇੱਕ ਬਿਆਨ ਵਿੱਚ ਫੌਜ ਨੇ ਕਿਹਾ, ਸੁਰੱਖਿਆ ਬਲਾਂ ‘ਤੇ ਹਥਿਆਰਬੰਦ ਸ਼ੱਕੀ ਵਿਅਕਤੀਆਂ ਵੱਲੋਂ ਵਿਸਫੋਟਕ ਉਪਕਰਣ ਅਤੇ ਵੱਡੀ ਗਿਣਤੀ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ।ਫ਼ੌਜ ਨੇ ਹਥਿਆਰਬੰਦ ਸ਼ੱਕੀਆਂ ਨੂੰ ਮੌਕੇ ਉੱਤੇ ਗੋਲੀ ਨਾਲ ਜਵਾਬ ਦਿੱਤਾ।ਜਦਕਿ ਹਮਾਸ ਦੇ ਇੱਕ ਕਥਿਤ ਮੈਂਬਰ ਸਮੇਤ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਸੀ।









