ਹਾਲੀਵੁੱਡ ਤੋਂ ਇੱਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਹਾਲੀਵੁੱਡ ਦੀ ਹੈਰੀ ਪੋਟਰ ਸੀਰੀਜ਼ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਫਿਲਮ ਵਿੱਚ ਹੈਗ੍ਰਿਡ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਰੌਬੀ ਕੋਲਟ੍ਰੇਨ (Robbie Coltrane) ਦਾ ਦਿਹਾਂਤ ਹੋ ਗਿਆ ਹੈ। ਰੌਬੀ ਨੇ 72 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਸਕਾਟਲੈਂਡ ਦੇ ਇੱਕ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋਈ।
ਰੌਬੀ ਕੋਲਟ੍ਰੇਨ 1990 ਦੇ ਦਹਾਕੇ ਦੀ ਸੀਰੀਜ਼ ਕਰੈਕਰ ਤੋਂ ਲਾਈਮਲਾਈਟ ਵਿੱਚ ਆਏ ਸੀ। ਇਸ ਸੀਰੀਜ਼ ‘ਚ ਉਨ੍ਹਾਂ ਨੇ ਇੱਕ ਜਾਸੂਸ ਦੀ ਭੂਮਿਕਾ ਨਿਭਾਈ। ਇਸਦੇ ਲਈ ਉਸਨੂੰ ਬ੍ਰਿਟਿਸ਼ ਅਕੈਡਮੀ ਟੈਲੀਵਿਜ਼ਨ ਅਵਾਰਡਸ (BAFTA) ਵਿੱਚ ਬੇਸਟ ਐਕਟਰ ਦਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹੈਰੀ ਪੋਟਰ ਦੀ ਗੱਲ ਕਰੀਏ ਤਾਂ ਇਸ ਸੀਰੀਜ਼ ‘ਚ ਰੌਬੀ ਨੇ ਹੈਗ੍ਰਿਡ ਦਾ ਕਿਰਦਾਰ ਨਿਭਾਇਆ ਸੀ। ਇਸ ਰੋਲ ਤੋਂ ਬਾਅਦ ਦੁਨੀਆ ਭਰ ‘ਚ ਉਨ੍ਹਾਂ ਦੀ ਫੈਨ ਫੋਲੋਇੰਗ ਵਧ ਗਈ ਸੀ। ਅਜਿਹੇ ‘ਚ ਦੁਨੀਆ ਭਰ ‘ਚ ਮੌਜੂਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ ਤੋਂ ਕਾਫੀ ਦੁਖੀ ਹੈ।
ਹੈਰੀ ਪੋਟਰ ਲਿਖਣ ਵਾਲੇ ਮਸ਼ਹੂਰ ਲੇਖਕ JK Rowling ਨੇ ਵੀ ਰੌਬੀ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।