9 ਮਈ ਨੂੰ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਸਪੈਸ਼ਲ ਸੈਲ ਨੇ ਪੰਜਾਬ ਦੇ ਮੁਹਾਲੀ ਵਿਚ ਪੰਜਾਬ ਇੰਟੈਲੀਜੈਂਸ ਦੇ ਹੈਡ ਕੁਆਟਰ ‘ਤੇ ਆਰ ਪੀ ਜੀ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸਪੈਸ਼ਲ ਸੈਲ ਨੇ ਇਸਦਾ ਅੱਤਵਾਦੀ ਅਤੇ ਗੈਂਗਸਟਰਾਂ ਨਾਲ ਸੰਪਰਕ ਹੋਣ ਦਾ ਵੀ ਖੁਲਾਸਾ ਕੀਤਾ ਹੈ। ਗ੍ਰਿਫਤਾਰ ਕੀਤਾ ਮੁਲਜ਼ਮ ਯੂਪੀ ਦਾ ਰਹਿਣ ਵਾਲਾ ਹੈ। ਇਸ ਗ੍ਰਿਫਤਾਰੀ ਨਾਲ ਪਾਕਿਸਤਾਨ ਦੀ ਆਈ.ਐਸ.ਆਈ ਦੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ।
ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਇੰਟੈਲੀਜੈਂਸ ਦਫਤਰ ਉਤੇ ਹੋਏ ਹਮਲੇ ਦੇ ਤੁਰੰਤ ਬਾਅਦ ਦਿੱਲੀ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜੋ ਰਾਕੇਟ ਫਾਇਰ ਹੋਇਆ ਸੀ, ਉਸ ਵਿਚ ਇਕ ਮੁਲਜ਼ਮ ਸੀ ਦੀਪਕ ਸੂਰਖਪੁਰ, ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀ ਤੇ ਦੂਜਾ ਮੁਲਜ਼ਮ ਨਾਬਾਲਗ ਹੈ ਤੇ ਉਹ ਯੂਪੀ ਦਾ ਰਹਿਣ ਵਾਲਾ ਹੈ। ਇਸਦੇ ਨਾਲ ਹੀ ਇੱਕ(most wanted)ਅਪਰਾਧੀ ਅਰਸ਼ਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ‘ਚ ਵੀ ਗ੍ਰਨੇਡ ਮਿਲੇ ਸੀ ਜਿਸ ‘ਚ ਇਹ ਮੋਸਟ ਵਾਂਟੇਡ ਹੈ।
ਇਨ੍ਹਾਂ ਦੋਵਾਂ ਨੇ ਹੋਰ ਵੀ ਕਈ ਗੰਭੀਰ ਕ੍ਰਾਈਮ ਵੀ ਕੀਤੇ ਹੋਏ ਹਨ ਜਿਨ੍ਹਾਂ ਵਿਚੋਂ ਮੁੱਖ ਕ੍ਰਾਈਮ ਸੀ ਪਿਛਲੇ ਸਾਲ 4 ਅਗਸਤ 2021 ਨੂੰ ਇਨ੍ਹਾਂ ਨੇ ਅੰਮ੍ਰਿਤਸਰ ਵਿਚ ਹਸਪਤਾਲ ਵਿਚ ਰਾਣਾ ਕੰਧੋਵਾਲੀਆ ਜੋ ਕਿ ਰਾਣਾ ਬਿਸ਼ਨੋਈ ਦੇ ਵਿਰੋਧੀ ਗੈਂਗ ਦਾ ਮੁੱਖ ਸ਼ੂਟਰ ਸੀ, ਨੂੰ ਮਾਰਿਆ ਸੀ। ਇਸ ਵਿਚ ਹੋਰ 2 ਲੋਕ ਵੀ ਸ਼ਾਮਲ ਸੀ। ਉਸ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਇਸ ਸਾਲ 5 ਅਪ੍ਰੈਲ 2022 ਨੂੰ ਸੰਜੇ ਬਿਆਨੀ ਨਾਂਦੇੜ ਦਾ ਬਿਲਡਰ ਸੀ, ਨੂੰ ਮਾਰਿਆ। ਇਸ ਪਿੱਛੇ ਹਰਵਿੰਦਰ ਸਿੰਘ ਰਿੰਦਾ ਦਾ ਹੱਥ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ।