ਭਾਰਤ ਤੋਂ ਲੰਘ ਰਹੇ ਈਰਾਨੀ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਮਹਾਨ ਏਅਰਲਾਈਨਜ਼ ਦੀ ਫਲਾਈਟ ‘ਚ ਬੰਬ ਹੋਣ ਦੀ ਖਬਰ ਸਾਹਮਣੇ ਆਈ ਹੈ। ਬੰਬ ਦੀ ਸੂਚਨਾ ਮਿਲਣ ‘ਤੇ ਜਹਾਜ਼ ਨੇ ਦਿੱਲੀ ਅਤੇ ਜੈਪੁਰ ‘ਚ ਉਤਰਨ ਦੀ ਇਜਾਜ਼ਤ ਮੰਗੀ, ਜਿਸ ਨੂੰ ਭਾਰਤ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਪਾਇਲਟ ਨੂੰ ਜੈਪੁਰ ‘ਚ ਲੈਂਡਿੰਗ ਕਰਨ ਨੂੰ ਕਿਹਾ ਪਰ ਪਾਇਲਟ ਨੇ ਉੱਥੇ ਲੈਂਡਿੰਗ ਕਰਨ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਮੁਤਾਬਕ ਦਿੱਲੀ ‘ਚ ਸੁਰੱਖਿਆ ਏਜੰਸੀਆਂ ਨੂੰ ਬੰਬ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜਹਾਜ਼ ਨੂੰ ਦਿੱਲੀ ‘ਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਜਹਾਜ਼ ਫਿਲਹਾਲ ਚੀਨ ਵੱਲ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਇਹ ਜਹਾਜ਼ ਚੀਨ ‘ਚ ਲੈਂਡ ਕਰੇਗਾ। ਫਿਲਹਾਲ ਜਹਾਜ਼ ਕਿੱਥੇ ਪਹੁੰਚਿਆ ਹੈ ਇਸਦੀ ਜਾਣਕਾਰੀ ਨਹੀਂ ਹੈ। ਇਸ ਦੀ ਨਿਗਰਾਨੀ ਲਈ ਹਵਾਈ ਸੈਨਾ ਦੇ ਸੁਖੋਈ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਲੜਾਕੂ ਜਹਾਜ਼ਾਂ ਨੇ ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਉਡਾਣ ਭਰੀ ਹੈ।।