ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਯਾਨੀ ਅੱਜ ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੋਦੀ ਨੇ ਸਵੇਰੇ ਕਰੀਬ 10.30 ਵਜੇ ਗਾਂਧੀਨਗਰ ਰਾਜਧਾਨੀ ਰੇਲਵੇ ਸਟੇਸ਼ਨ ਤੋਂ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਵਤਨੀ ਤਕਨੀਕ ਨਾਲ ਤਿਆਰ ਇਸ ਟ੍ਰੇਨ ਨੂੰ ਰੇਲਵੇ ਦਾ ਡ੍ਰੀਮ ਪ੍ਰਾਜੈਕਟ ਮੰਨਿਆ ਜਾ ਰਿਹਾ ਹੈ। ਵੰਦੇ ਭਾਰਤ ਟ੍ਰੇਨ ਨਵੀਂ ਦਿੱਲੀ-ਵਾਰਾਨਸੀ ਅਤੇ ਨਵੀਂ ਦਿੱਲੀ-ਕਟਰਾ ਪਹਿਲਾਂ ਤੋਂ ਚੱਲ ਰਹੀ ਹੈ ਪਰ ਸ਼ੁੱਕਰਵਾਰ ਤੋਂ ਚਾਲੂ ਹੋਣ ਵਾਲੀ ਇਹ ਵੰਦੇ ਭਾਰਤ ਟ੍ਰੇਨ ਕਈ ਮਾਮਲਿਆਂ ਵਿਚ ਪਹਿਲਾਂ ਚੱਲ ਰਹੀਆਂ ਟ੍ਰੇਨਾਂ ਤੋਂ ਵੱਖ ਹੈ। ਇਸ ਟ੍ਰੇਨ ਦੇ ਪੁਰਜ਼ੇ ਸਵਦੇਸ਼ੀ ਤਕਨੀਕ ਨਾਲ ਘਰੇਲੂ ਕਾਰਖਾਨਿਆਂ ’ਚ ਤਿਆਰ ਕੀਤੇ ਗਏ ਹਨ।
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਇਸ ਟ੍ਰੇਨ ਦਾ ਸੰਤੁਲਨ ਇੰਨਾ ਸ਼ਾਨਦਾਰ ਹੈ ਕਿ ਤੇਜ਼ ਰਫ਼ਤਾਰ ਦੇ ਬਾਵਜੂਦ ਕੋਚ ਵਿਚ ਭਰੇ ਗਲਾਸ ਦਾ ਪਾਣੀ ਨਹੀਂ ਛਲਕਿਆ। ਵੰਦੇ ਭਾਰਤ ਤੇਜ਼ ਗਤੀ ਵਾਲੀ ਟ੍ਰੇਨ ਹੈ। ਇਸ ਟ੍ਰੇਨ ਨੇ ਟਰਾਇਲ ਰਨ ਵਿਚ ਬੁਲੇਟ ਟ੍ਰੇਨ ਨੂੰ ਵੀ ਕੁਝ ਮਾਮਲਿਆਂ ਵਿਚ ਪਿੱਛੇ ਛੱਡ ਦਿੱਤਾ ਹੈ।