ਮੋਰਾਕੋ ਵਿਖੇ ਵਰਲਡ ਪੈਰਾ ਐਥਲੈਟਿਕ ਗਰੈਂਡ ਪ੍ਰੀਕਸ ਵਿਚ ਸ਼ਾਟ ਪੁੱਟ ਵਿਚ ਪੰਜਾਬ ਮੁਹੰਮਦ ਯਾਸਿਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਕੰਤਵੀਰਾ ਸਟੇਡੀਅਮ ਬੰਗਲੌਰ ਵਿਖੇ ਹੋਈ ਚੌਥੀ ਇੰਡੀਅਨ ਓਪਨ ਨੈਸ਼ਨਲ ਪੈਰਾ ਐਥਲੈਟਿਕ ਚੈਂਪਿਅਨਸ਼ਿਪ ਵਿਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਹੰਮਦ ਯਾਸਿਰ ਨੇ ਪੰਜਾਬ ਦਾ ਨਹੀਂ ਸਗੋਂ ਦੇਸ਼ ਦਾ ਨਾਮ ਰੋਸ਼ਨ ਕੀਤਾ।
ਮੁਹੰਮਦ ਯਾਸਿਰ ਦੀ ਇਸ ਸਫਲਤਾ ਦੇ ਲਈ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ ਅਤੇ ਬਾਕੀ ਆਹੁਦੇਦਾਰਾਂ ਨੇ ਵਧਾਈ ਦਿੱਤੀ। ਪ੍ਰਧਾਨ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਖਿਡਾਰੀਆਂ ਨੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਵੀ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਦੇ ਲਈ ਮੁਹੰਮਦ ਯਾਸਿਰ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਅਤੇ ਐਸੋਸੀਏਸਨ ਦੇ ਆਹੁਦੇਦਾਰ ਵੀ ਵਧਾਈ ਦੇ ਪਾਤਰ ਹਨ। ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਮਾਨ, ਸਕੱਤਰ ਜਨਰਲ ਜਸਪ੍ਰੀਤ ਸਿੰਘ ਧਾਲੀਵਾਲ, ਕੈਸ਼ੀਅਰ ਸੁਖਵਿੰਦਰ ਸਿੰਘ ਭੁੱਲਰ ਅਤੇ ਮੈਂਬਰ ਦਵਿੰਦਰ ਸਿੰਘ ਬਰਾੜ ਨੇ ਵੀ ਮੁਹੰਮਦ ਯਾਸਿਰ ਨੂੰ ਵਧਾਈ ਦਿੱਤੀ।