ਮੁੰਬਈ ਦੇ ਇੱਕ ਸਕੂਲ ‘ਚ ਵਾਪਰਿਆ ਦਰਦਨਾਕ ਹਾਦਸਾ, ਮਹਿਲਾ ਅਧਿਆਪਕਾ ਦੀ ਹੋਈ ਮੌਤ

0
1111

ਮੁੰਬਈ ਦੇ ਮਲਾਡ ਵਿੱਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਮਹਿਲਾ ਅਧਿਆਪਕ ਦੀ ਸਕੂਲ ਦੀ ਲਿਫਟ ਵਿੱਚ ਫਸਣ ਕਾਰਨ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਖਮੀ ਅਧਿਆਪਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੇ ਅਧਿਆਪਕ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਅਧਿਆਪਕਾ ਦੀ ਪਹਿਚਾਣ 26 ਸਾਲਾ ਜੇਨੇਲੇ ਫਰਨਾਡੀਜ ਵਜੋਂ ਹੋਈ ਹੈ। ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਮਲਾਡ ਪੱਛਮੀ ਵਿੱਚ ਚਿੰਚੋਲੀ ਫਾਟਕ ਦੇ ਨੇੜੇ ਸਥਿਤ ਸੈਂਟ ਮੈਰੀ ਇਗਲਿੰਸ ਸਕੂਲ ਦੀ ਹੈ। ਜਾਂਚ ਵਿੱਚ ਪਤਾ ਚਲਿਆ ਹੈ ਕਿ ਦੁਪਹਿਰ ਕਰੀਬ 1 ਵਜੇ ਜੇਨੇਲੇ ਨੇ ਸਕੂਲ ਦੀ 6ਵੀਂ ਮੰਜ਼ਿਲ ਉਤੇ ਕਲਾਸ ਖਤਮ ਕੀਤੀ ਸੀ। ਉਹ ਦੂਜੀ ਮੰਜ਼ਿਲ ਉਤੇ ਸਟਾਫ ਰੂਮ ਵਿੱਚ ਜਾ ਰਹੀ ਸੀ। ਇਸ ਲਈ ਉਸਨੇ ਲਿਫਟ ਦਾ ਬਟਨ ਦਬਾਇਆ। ਜਦੋਂ ਲਿਫਟ ਦਾ ਦਰਵਾਜਾ ਖੁੱਲ੍ਹਿਆ ਤਾਂ ਉਸਨੇ ਅੰਦਰ ਕਦਮ ਰੱਖਿਆ, ਪ੍ਰੰਤੂ ਲਿਫਟ ਕੇਬਿਨ ਦਾ ਦਰਵਾਜਾ ਬੰਦ ਹੋਣ ਤੋਂ ਪਹਿਲਾਂ ਹੀ ਲਿਫਟ ਉਪਰ ਵੱਲ ਜਾਣ ਲੱਗੀ।

ਇਸ ਤੋਂ ਪਹਿਲਾ ਕਿ ਉਹ ਖੁਦ ਨੂੰ ਲਿਫਟ ਵਿਚੋਂ ਕੱਢ ਸਕਦੀ ਉਸ ਵਿੱਚ ਫਸ ਗਈ ਅਤੇ ਲਿਫਟ ਉਪਰ ਖਿਚਦੀ ਚਲੀ ਗਈ। ਇਸ ਘਟਨਾ ਵਿੱਚ ਉਹ ਜ਼ਖਮੀ ਹੋ ਗਈ। ਸਕੂਲ ਕਰਮਚਾਰੀ ਇਹ ਦੇਖ ਉਸਦੀ ਮਦਦ ਲਈ ਅੱਗੇ ਵਧੇ। ਉਨ੍ਹਾਂ ਕਿਸੇ ਤਰ੍ਹਾਂ ਜੇਨੇਲੇ ਨੂੰ ਲਿਫਟ ਕੈਬਿਨ ਵਿਚੋਂ ਬਾਹਰ ਕੱਢਿਆ ਅਤੇ ਮਲਾਡ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

LEAVE A REPLY

Please enter your comment!
Please enter your name here