Tata Motors ਨੇ ਪੁਸ਼ਟੀ ਕੀਤੀ ਹੈ ਕਿ ਉਹ Tiago EV ਨੂੰ 28 ਸਤੰਬਰ 2022 ਨੂੰ ਲਾਂਚ ਕਰੇਗੀ। Tigor EV ਅਤੇ Nexon EV ਤੋਂ ਬਾਅਦ ਇਹ ਘਰੇਲੂ ਆਟੋਮੇਕਰ ਦੀ ਦੇਸ਼ ਵਿੱਚ ਤੀਜੀ ਇਲੈਕਟ੍ਰਿਕ ਪੇਸ਼ਕਸ਼ ਹੋਵੇਗੀ। ਹਾਲਾਂਕਿ ਮਾਡਲ ਦੀ ਡਿਟੇਲ ਸਾਹਮਣੇ ਨਹੀਂ ਆਈ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ ਨੂੰ ਦੇਸ਼ ‘ਚ ਸਭ ਤੋਂ ਸਸਤੀ EV ਦੇ ਰੂਪ ‘ਚ ਪੇਸ਼ ਕਰ ਸਕਦੀ ਹੈ।
ਮੀਡੀਆ ਰਿਪੋਰਟ ਅਨੁਸਾਰ Tigor EV ਦੇ ਮੁਕਾਬਲੇ ਇਸ ਵਿੱਚ ਇਕ ਛੋਟੇ ਬੈਟਰੀ ਪੈਕ ਦੇ ਨਾਲ ਮਾਮੂਲੀ ਕਾਸਮੈਟਿਕ ਬਦਲਾਅ ਹੋਣ ਦੀ ਸੰਭਾਵਨਾ ਹੈ। ਕਿਫਾਇਤੀ ਕੀਮਤ ਦੇ ਰੂਪ ਵਿੱਚ EV ਦੇ 26kWh ਤੋਂ ਛੋਟੇ ਬੈਟਰੀ ਪੈਕ ਦੇ ਨਾਲ ਆਉਣ ਦੀ ਉਮੀਦ ਹੈ ਜੋ ਇਕ ਵਾਰ ਚਾਰਜ ਕਰਨ ‘ਤੇ 300kms ਤੋਂ ਘੱਟ ਦੀ ਰੇਂਜ ਪ੍ਰਦਾਨ ਕਰ ਸਕਦੀ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦਾ ਖੁਲਾਸਾ 28 ਸਤੰਬਰ ਨੂੰ ਹੀ ਹੋਵੇਗਾ।
ਛੋਟੇ ਬੈਟਰੀ ਪੈਕ ਦੇ ਨਾਲ, ਇਲੈਕਟ੍ਰਿਕ ਹੈਚਬੈਕ Tigor EV ਨਾਲੋਂ ਥੋੜ੍ਹਾ ਘੱਟ ਪਾਵਰ ਅਤੇ ਟਾਰਕ ਜਨਰੇਟ ਕਰੇਗੀ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਇਸਦੇ ਬਾਹਰਲੇ ਹਿੱਸੇ ਵਿੱਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ. ਮਾਡਲ ਨੂੰ ਕਲੋਜ਼-ਆਫ ਗ੍ਰਿਲ, ਨੀਲੇ ਹਾਈਲਾਈਟਸ ਦੇ ਨਾਲ ਨਵੀਂ ਕਲਰ ਸਕੀਮ ਮਿਲ ਸਕਦੀ ਹੈ।
ਜਿੱਥੋਂ ਤਕ ਕੀਮਤ ਦਾ ਸਵਾਲ ਹੈ Tata Tiago ਇਲੈਕਟ੍ਰਿਕ ਦੀ ਕੀਮਤ ਲਗਪਗ 10 ਲੱਖ ਰੁਪਏ (ਐਕਸ-ਸ਼ੋਰੂਮ) ਹੋਵੇਗੀ। ਜੇਕਰ ਇਹ ਕਾਰ ਇਸ ਕੀਮਤ ‘ਤੇ ਲਾਂਚ ਹੁੰਦੀ ਹੈ ਤਾਂ ਇਹ ਦੇਸ਼ ਦੀ ਸਭ ਤੋਂ ਕਿਫਾਇਤੀ ਇਲੈਕਟ੍ਰਿਕ ਕਾਰ ਬਣ ਜਾਵੇਗੀ। ਵਰਤਮਾਨ ਵਿੱਚ, Tigor EV12.49 ਲੱਖ ਰੁਪਏ ਤੋਂ 13.64 ਲੱਖ ਰੁਪਏ (ਸਾਰੇ, ਐਕਸ-ਸ਼ੋਰੂਮ ਦਿੱਲੀ) ਦੀ ਕੀਮਤ ਸੀਮਾ ਵਿੱਚ ਉਪਲਬਧ ਹੈ।