ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਐਫਡੀਏ ਨੇ ਰਾਜ ਵਿੱਚ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਅਤੇ ਰਾਜ ਵਿੱਚ ਉਤਪਾਦ ਦੇ ਨਿਰਮਾਣ ਅਤੇ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਕਿਉਂਕਿ ਇਹ ਪਾਇਆ ਗਿਆ ਹੈ ਕਿ ਬੱਚਿਆਂ ਲਈ ਪਾਊਡਰ ਦਾ pH ਵੈਲਿਊ ਲਾਜ਼ਮੀ ਸੀਮਾ ਤੋਂ ਉੱਪਰ ਹੈ।
ਮਹਾਰਾਸ਼ਟਰ ਐਫਡੀਏ ਨੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਉਨ੍ਹਾਂ ਦਾ ਲਾਇਸੈਂਸ ਕਿਉਂ ਰੱਦ ਨਾ ਕੀਤਾ ਜਾਵੇ।”
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਵੱਡੇ ਸਿਆਸੀ ਲੀਡਰ ਦੀ ਹੋ ਸਕਦੀ ਹੈ ਗ੍ਰਿਫਤਾਰੀ!
ਐਫਡੀਏ ਨੇ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦੇ ਦੋ ਨਮੂਨੇ ਇਕੱਠੇ ਕੀਤੇ ਸਨ। ਇਨ੍ਹਾਂ ਵਿੱਚੋਂ ਇੱਕ ਪੁਣੇ ਅਤੇ ਦੂਜਾ ਨਾਸਿਕ ਤੋਂ ਲਿਆ ਗਿਆ ਸੀ। ਟੈਸਟ ਦੇ ਨਤੀਜਿਆਂ ਵਿੱਚ ਕਿਹਾ ਗਿਆ ਹੈ ਕਿ ਇਹ ਬਾਲ ਚਮੜੀ ਦੇ ਪਾਊਡਰ ਲਈ ਨਿਰਧਾਰਤ pH ਸਟੈਂਡਰਡ ਨੂੰ ਪੂਰਾ ਨਹੀਂ ਕਰਦਾ ਹੈ।
FDA ਨੇ ਕੰਪਨੀ ਨੂੰ ਨੁਕਸਦਾਰ ਪਾਊਡਰ ਉਤਪਾਦਾਂ ਦੇ ਬੈਚ ਨੂੰ ਬਾਜ਼ਾਰ ਵਿੱਚੋਂ ਵਾਪਸ ਲੈਣ ਲਈ ਕਿਹਾ ਹੈ। ਪਿਛਲੇ ਮਹੀਨੇ, ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ ਉਹ 2023 ਵਿੱਚ ਵਿਸ਼ਵ ਪੱਧਰ ‘ਤੇ ਟੈਲਕ-ਅਧਾਰਿਤ ਬੇਬੀ ਪਾਊਡਰਾਂ ਦੀ ਵਿਕਰੀ ਬੰਦ ਕਰ ਦੇਵੇਗੀ ਅਤੇ Cornstarch-based ਬੇਬੀ ਪਾਊਡਰਾਂ ਦੇ ਪੋਰਟਫੋਲੀਓ ਵਿੱਚ ਸ਼ਿਫਟ ਹੋ ਜਾਵੇਗੀ।
ਇਹ ਫੈਸਲਾ ਜੌਹਨਸਨ ਐਂਡ ਜੌਨਸਨ ਵੱਲੋਂ ਕਈ ਮੁਕੱਦਮਿਆਂ ਅਤੇ ਘਟਦੀ ਮੰਗ ਕਾਰਨ ਅਮਰੀਕਾ ਅਤੇ ਕੈਨੇਡਾ ਵਿੱਚ ਬੇਬੀ ਪਾਊਡਰ ਦੀ ਵਿਕਰੀ ਬੰਦ ਕਰਨ ਦੇ ਦੋ ਸਾਲ ਬਾਅਦ ਆਇਆ ਹੈ।