ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਪੱਤਰ ਲਿਖ ਕੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।
ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਆਪ ਜੀ ਵਲੋਂ ਨਿਭਾਈ ਜਾ ਰਹੀ ਸੇਵਾ ਨੂੰ ਸਿਜਦਾ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਦੇਸ਼ ਦੇ ਮਹਾਨ ਬਣਨ ਪਿੱਛੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਸਾਡੇ ਜੀਵਨ ਨੂੰ ਅਧਿਆਪਕ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਉਹ ਰਾਸ਼ਟਰ ਦੇ ਅਸਲ ਨਿਰਮਾਤਾ ਹਨ।
ਸਾਡੇ ਜੀਵਨ ਨੂੰ ਅਧਿਆਪਕ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ।
ਅੱਜ ਅਧਿਆਪਕ ਦਿਵਸ ਦੇ ਮੌਕੇ ‘ਤੇ ਬਤੌਰ ਸਿੱਖਿਆ ਮੰਤਰੀ ਮੇਰੇ ਵੱਲੋਂ ਇਹ ਖ਼ੱਤ ਪੰਜਾਬ ਦੇ ਹਰ ਅਧਿਆਪਕ ਨੂੰ ਭੇਜਿਆ ਗਿਆ ਹੈ।
ਇਸ ਖ਼ੱਤ ਰਾਹੀਂ ਮੈਂ ਅਧਿਆਪਕਾਂ ਦੇ ਕੰਮ ਨੂੰ ਸਿਜਦਾ ਕਰਦਾ ਹਾਂ।ਅਧਿਆਪਕ ਦਿਵਸ ਦੀਆਂ ਮੁਬਾਰਕਾਂ https://t.co/8Nf2Ymg7Ze
— Harjot Singh Bains (@harjotbains) September 5, 2022