Asia Cup: ਅੱਜ ਹੋਵੇਗਾ ਮਹਾਮੁਕਾਬਲਾ, ਏਸ਼ੀਆ ਕੱਪ ‘ਚ ਭਾਰਤ-ਪਾਕਿ ਹੋਣਗੇ ਆਹਮੋ-ਸਾਹਮਣੇ

0
412

ਏਸ਼ੀਆ ਕੱਪ 2022 ਦੀ ਸ਼ੁਰੂਆਤ ਹੋ ਚੁੱਕੀ ਹੈ। ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ ਅੱਜ ਤੋਂ ਕਰੇਗਾ ਅਤੇ ਪਹਿਲਾਂ ਮੁਕਾਬਲਾ ਚਿਰ ਵਿਰੋਧੀ ਪਾਕਿਸਤਾਨ ਦੇ ਖ਼ਿਲਾਫ਼ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਹਨ, ਜਦਕਿ ਪਾਕਿਸਤਾਨ ਦੀ ਟੀਮ ਦੇ ਕਮਾਨ ਬਾਬਰ ਆਜ਼ਮ ਦੇ ਹੱਥਾਂ ‘ਚ ਹੈ। ਇਸ ਮੈਚ ‘ਚ ਜਦੋਂ ਟੀਮ ਇੰਡੀਆ ਉਤਰੇਗੀ ਤਾਂ ਉਹ ਵਿਸ਼ਵ ਕੱਪ ‘ਚ ਮਿਲੀ ਹਾਰ ਦਾ ਬਦਲਾ ਲੈਣਾ ਚਾਹੇਗੀ। ਆਓ ਮੈਚ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ‘ਤੇ ਨਜ਼ਰ ਮਾਰ ਲੈਂਦੇ ਹਾਂ…

ਹੈੱਡ ਟੂ ਹੈੱਡ
ਏਸ਼ੀਆ ਕੱਪ ‘ਚ ਭਾਰਤ ਦਾ ਪਾਕਿਸਤਾਨ ਦੇ ਖ਼ਿਲਾਫ਼ 8-5 ਦਾ ਰਿਕਾਰਡ ਹੈ। ਸਾਲ 2010 ਤੋਂ ਬਾਅਦ ਦੋਵਾਂ ਪੱਖਾਂ ਵਿਚਾਲੇ 6 ਏਸ਼ੀਆ ਕੱਪ ਮੁਕਾਬਲਿਆਂ ਨੇ ਭਾਰਤ ਨੇ ਪੰਜ ‘ਚ ਜਿੱਤ ਹਾਸਲ ਕੀਤੀ ਹੈ।
ਪਿਚ ਰਿਪੋਰਟ

ਪਹਿਲੀ ਗੇਂਦ ਨਾਲ ਹੀ ਪਿਚ ਗੇਂਦਬਾਜ਼ਾਂ ਦੇ ਪੱਖ ‘ਚ ਹੋ ਸਕਦੀ ਹੈ। ਟਾਸ ਜਿੱਤਣ ਵਾਲੀ ਟੀਮ ਗੇਂਦਬਾਜ਼ੀ ਕਰਨ ਦੀ ਸੋਚ ਸਕਦੀ ਹੈ। ਕਿਉਂਕਿ ਪਹਿਲਾਂ ਗੇਂਦਬਾਜੀ ਕਰਨ ਵਾਲੀ ਟੀਮ ਨੇ ਇਥੇ ਪਿਛਲੇ 5 ਈ20 ਮੈਚ ਜਿੱਤੇ ਸਨ।
ਮੌਸਮ

ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ ਮੈਚ ਦੇ ਸਮੇਂ ਦੇ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੈਚ ਦੇ ਦਿਨ ਹਵਾ ਦੀ ਗਤੀ ਲਗਭਗ 17 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਉਮੀਦ ਹੈ ਜਦੋਂਕਿ ਤਾਪਮਾਨ 40 ਡਿਗਰੀ ਸੈਲਸੀਅਸ ਤੋਂ 31 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਹੋ ਸਕਦਾ ਹੈ। ਹਵਾ ‘ਚ ਨਮੀ ਦਾ ਪੱਧਰ 35 ਫੀਸਦੀ ਦੇ ਆਲੇ-ਦੁਆਲੇ ਰਹਿਣ ਦਾ ਅਨੁਮਾਨ ਹੈ।
ਪਾਕਿਸਤਾਨ ਨੇ ਸੰਯੁਕਤ ਅਰਬ ਅਮੀਰਾਤ ‘ਚ ਖੇਡੇ ਗਏ 17 ਟੀ 20 ਇੰਟਰਨੈਸ਼ਨਲ ਮੈਚਾਂ ‘ਚੋਂ ਸਿਰਫ਼ ਇਕ ‘ਚ ਹਾਰ ਪਾਈ ਹੈ ਜੋ ਉਨ੍ਹਾਂ ਨੇ 2021 ਟੀ20 ਵਿਸ਼ਵ ਕੱਪ ਸੈਮੀਫਾਈਨਲ ‘ਚ ਆਸਟਰੇਲੀਆ ਦੇ ਹੱਥੋਂ ਮਿਲੀ ਸੀ।

ਵਿਰਾਟ ਕੋਹਲੀ ਨੇ ਫਾਰਮ ਲਈ ਸੰਘਰਸ਼ ਕੀਤਾ ਹੈ, ਪਰ 2012 ਦੇ ਟੀ20 ਵਿਸ਼ਵ ਕੱਪ ਤੋਂ ਬਾਅਦ 78*, 36*, 49, 55*, 57 ਦੇ ਸਕੋਰ ਦੇ ਨਾਲ ਟੀ20 ਇੰਟਰਨੈਸ਼ਨਲ ਟੂਰਨਾਂਮੈਂਟ ‘ਚ ਪਾਕਿਸਤਾਨ ਦੇ ਖ਼ਿਲਾਫ਼ ਇਕ ਚੰਗਾ ਰਿਕਾਰਡ ਹੈ।
ਸੰਭਾਵਿਤ ਪਲੇਇੰਗ 11

ਭਾਰਤ : ਰੋਹਿਤ ਸ਼ਰਮਾ, ਕੇ.ਐੱਲ. ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆ ਕੁਮਾਰ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ,ਭੁਵਨੇਸ਼ਵਰ ਕੁਮਾਰ, ਯੁਜਵਿੰਦਰ ਚਾਹਲ, ਅਰਸ਼ਦੀਪ ਸਿੰਘ, ਅਵੇਸ਼ ਖਾਨ।
ਪਾਕਿਸਤਾਨ : ਮੁਹੰਮਦ ਰਿਜ਼ਵਾਨ, ਬਾਬਰ ਆਜ਼ਮ, ਫਖ਼ਰ ਜਮਾਨ, ਇਫ਼ਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਆਸਿਫ ਅਲੀ, ਮੁਹੰਮਦ ਹਸਨੈਨ, ਸ਼ਾਦਾਬ ਖਾਨ, ਉਸਮਾਨ ਕਾਦਿਰ, ਹਾਰਿਸ ਰਊਫ, ਨਸੀਮ ਸ਼ਾਹ/ਸ਼ਾਹਨਵਾਜ਼ ਦਹਾਨੀ।

LEAVE A REPLY

Please enter your comment!
Please enter your name here