WhatsApp ਤੇ Facebook ਨੂੰ ਦਿੱਲੀ HC ਵੱਲੋਂ ਵੱਡਾ ਝਟਕਾ, ਜਾਰੀ ਰਹੇਗੀ CCI ਦੀ ਜਾਂਚ

0
218

ਦਿੱਲੀ ਹਾਈ ਕੋਰਟ ਵੱਲੋਂ ਵਟਸਐਪ ਅਤੇ ਫੇਸਬੁੱਕ ਨੂੰ ਵੱਡਾ ਝਟਕਾ ਲੱਗਾ ਹੈ। ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਭਾਰਤੀ ਪ੍ਰਤੀਯੋਗਤਾ ਕਮਿਸ਼ਨ (CCI) ਦੀ ਜਾਂਚ ਜਾਰੀ ਰਹੇਗੀ। ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਸੀ.ਸੀ.ਆਈ. ਜਾਂਚ ਵਿਰੁੱਧ ਫੇਸਬੁੱਕ ਅਤੇ ਵਟਸਐਪ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।

ਦੱਸ ਦੇਈਏ ਕਿ ਇਸਤੋਂ ਪਹਿਲਾਂ ਸਿੰਗਲ ਬੈਂਚ ਨੇ ਵੀ ਦੋਵਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸਦੇ ਵਿਰੁੱਧ ਵਟਸਐਪ ਅਤੇ ਫੇਸਬੁੱਕ ਨੇ ਹਾਈ ਕੋਰਟ ਦੀ ਡਬਲ ਬੈਂਚ ਦੇ ਸਾਹਮਣੇ ਅਰਜ਼ੀ ਲਗਾਈ ਸੀ। ਦਰਅਸਲ ਵਟਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ’ਚ ਯੂਜ਼ਰਸ ਦਾ ਡਾਟਾ ਫੇਸਬੁੱਕ ਅਤੇ ਉਸ ਦੀਆਂ ਦੂਜੀਆਂ ਕੰਪਨੀਆਂ ਨਾਲ ਸਾਂਝਾ ਕਰ ਸਕਦਾ ਹੈ। ਸੀ.ਸੀ.ਆਈ. ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਡਾਟਾ ਫੇਸਬੁੱਕ ਨੂੰ ਦੂਜੀਆਂ ਕੰਪਨੀਆਂ ਨਾਲੋਂ ਅੱਗੇ ਕਰੇਗਾ ਅਤੇ ਪ੍ਰਤੀਯੋਗਤਾ ’ਚ ਵੀ ਅੱਗੇ ਰੱਖੇਗਾ। ਇਸਨੂੰ ਲੈ ਕੇ ਸੀ.ਸੀ.ਆਈ. ਜਾਂਚ ਕਰ ਰਿਹਾ ਹੈ।

ਕੀ ਹੈ ਮਾਮਲਾ
ਦਰਅਸਲ ਭਾਰੀਤ ਪ੍ਰਤੀਯੋਗਤਾ ਕਮਿਸ਼ਨ (ਸੀ.ਸੀ.ਆਈ.) ਨੇ ਵਟਸਐਪ ਦੀ 2021 ਦੀ ਅਪਡੇਟਿਡ ਪ੍ਰਾਈਵੇਸੀ ਪਾਲਿਸੀ ਦੀ ਜਾਂਚ ਦਾ ਆਦੇਸ਼ ਦਿੱਤੀ ਸੀ ਜਿਸਨੂੰ ਫੇਸਬੁੱਕ ਤੇ ਵਟਸਐਪ ਨੇ ਚੁਣੌਤੀ ਦਿੱਤੀ ਸੀ। ਹਾਈ ਕੋਰਟ ਦੀ ਸਿੰਗਲ ਬੈਂਚ ਨੇ ਪਿਛਲੇ ਸਾਲ ਅਪ੍ਰੈਲ ’ਚ ਵਟਸਐਪ ਐੱਲ.ਐੱਲ.ਸੀ. ਅਤੇ ਫੇਸਬੁੱਕ ਇੰਕ (ਹੁਣ ਮੇਟਾ) ਦੀਆਂ ਪਟੀਸ਼ਨਾਂ ’ਤੇ ਸੀ.ਸੀ.ਆਈ. ਦੇ ਜਾਂਚ ਦੇ ਆਦੇਸ਼ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪਿਛਲੇ ਸਾਲ ਜਨਵਰੀ ’ਚ ਸੀ.ਸੀ.ਆਈ. ਨੇ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੀਤੀ ਦੀ ਜਾਂਚ ਦਾ ਆਦੇਸ਼ ਦਿੱਤਾ ਸੀ ਜਿਸਦਾ ਵਟਸਐਪ ਅਤੇ ਫੇਸਬੁੱਕ ਦੋਵਾਂ ਨੇ ਵਿਰੋਧ ਕੀਤਾ ਸੀ।

LEAVE A REPLY

Please enter your comment!
Please enter your name here