ਚਾਈਨਾ ਡੋਰ ਨਾਲ ਗਲਾ ਕੱਟਣ ‘ਤੇ 6 ਸਾਲ ਦੇ ਮਾਸੂਮ ਦੀ ਹੋਈ ਮੌਤ

0
340

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ 6 ਸਾਲਾ ਮਾਸੂਮ ਬੱਚੇ ਦੀ ਚਾਈਨਾ ਡੋਰ ਨਾਲ ਗਲਾ ਕੱਟਣ ਨਾਲ ਮੌਤ ਹੋ
ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੱਚਾ ਆਪਣੇ ਪਰਿਵਾਰ ਨਾਲ ਸਕੂਟਰ ‘ਤੇ ਦੁਗਰੀ ਜਾ ਰਿਹਾ ਸੀ। ਹਾਦਸਾ ਗਿੱਲ ਕੈਨਾਲ ਬ੍ਰਿਜ ਦੇ ਕੋਲ ਹੋਇਆ। ਬੱਚਾ ਸਕੂਟਰ ਦੇ ਅੱਗੇ ਖੜਾ ਸੀ। ਪਿੱਛੇ ਉਸਦੀ ਮਾਂ ਅਤੇ ਛੋਟਾ ਭਰਾ ਬੈਠੇ ਸਨ।

ਮ੍ਰਿਤਕ ਦੀ ਪਛਾਣ ਦਕਸ਼ ਗਿਰੀ ਨਿਵਾਸੀ ਈਸ਼ਰ ਨਗਰ ਦੇ ਵਜੋਂ ਹੋਈ ਹੈ। ਥਾਣਾ ਸਦਰ ਦੀ ਪੁਲਿਸ ਨੇ ਬੱਚੇ ਦੇ ਮਾਤਾ-ਪਿਤਾ ਦੀ ਸ਼ਿਕਾਇਤ ‘ਤੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਸ ਹਾਦਸੇ ‘ਚ ਹੋਈ ਬੱਚੇ ਦੀ ਮੌਤ ਨਾਲ ਮਾਤਾ ਪਿਤਾ ਦਾ ਬੁਰਾ ਹਾਲ ਹੈ।ਮ੍ਰਿਤਕ ਦੇ ਪਿਤਾ ਧਰੁਵ ਗਿਰੀ ਦਾ ਕਹਿਣਾ ਹੈ ਸੋਮਵਾਰ ਨੂੰ ਉਹ ਆਪਣੇ ਪਰਿਵਾਰ ਨਾਲ ਸਕੂਟਰ ‘ਤੇ ਦੁਗਰੀ ਜਾ ਰਹੇ ਸੀ।ਦਕਸ਼ ਅੱਗੇ ਖੜਾ ਸੀ ਅਤੇ ਪਤਨੀ ਛੋਟੇ ਲੜਕੇ ਨਾਲ ਪਿਛਲੀ ਸੀਟ ‘ਤੇ ਬੈਠੀ ਸੀ। ਜਦੋਂ ਉਹ ਗਿਲ ਕੈਨਾਲ ਬ੍ਰਿਜ ‘ਤੇ ਪਹੁੰਚੇ ਤਾਂ ਚਾਈਨਾ ਡੋਰ ਦਕਸ਼ ਦੇ ਗਲੇ ‘ਚ ਫਸ ਗਈ ‘ਤੇ ਉਸਦਾ ਗਲਾ ਕਟਿਆ ਗਿਆ।

ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਕਸ਼ ਨੂੰ ਜਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਜਾਨ ਨਹੀਂ ਬਚ ਸਕੀ। ਅਣਪਛਾਤਿਆਂ ਖਿਲਾਫ ਆਈਪੀਸੀ ਦੀ ਧਾਰਾ 304ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਦੱਸ ਦਈਏ ਕਿ ਭਾਵੇਂ ਕਿ ਦੇਸ਼ ‘ਚ ਚਾਈਨੀਜ਼ ਡੋਰ ਬੈਨ ਹੈ, ਇਸਦੇ ਬਾਵਜੂਦ ਇਸ ਡੋਰ ਦੀ ਵਿਕਰੀ ਤੇ ਵਰਤੋਂ ਹੋ ਰਹੀ ਹੈ।ਲੋੜ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤਾਂ ਜੋ ਲੋਕਾਂ ਨੂੰ ਚਾਈਨਾ ਡੋਰ ਨਾਲ ਆਪਣੀ ਜਾਨ ਨਾ ਗਵਾਉਣੀ ਪਵੇ।

LEAVE A REPLY

Please enter your comment!
Please enter your name here