ਅੱਜ ਦੇਸ਼ ਭਰ ’ਚ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਪੂਰਾ ਦੇਸ਼ ਇਸ ਆਜ਼ਾਦੀ ਦਿਹਾੜੇ ਨੂੰ ਧੂਮਧਾਮ ਨਾਲ ਮਨਾ ਰਿਹਾ ਹੈ। ਹਰ ਕੋਈ ਅਜ਼ਾਦੀ ਦਿਵਸ ਦੀ ਆਪਣੇ- ਆਪਣੇ ਤਰੀਕੇ ਨਾਲ ਵਧਾਈ ਦੇ ਰਿਹਾ ਹੈ। ਜਿਥੇ ਇਸ ਮੌਕੇ ਰਾਜਨੀਤਕ ਤੇ ਬਾਲੀਵੁੱਡ ਸਿਤਾਰੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦੇ ਰਹੇ ਹਨ, ਉਥੇ ਪੰਜਾਬੀ ਸਿਤਾਰੇ ਵੀ ਪਿੱਛੇ ਨਹੀਂ ਹਨ। ਪੰਜਾਬੀ ਕਲਾਕਾਰ ਕੁਝ ਇਸ ਤਰੀਕੇ ਨਾਲ ਆਪਣੇ ਚਾਹੁਣ ਵਾਲਿਆਂ ਨੂੰ ਵਧਾਈਆਂ ਦੇ ਰਹੇ ਹਨ–
ਗਾਇਕ ਗੁਰਦਾਸ ਮਾਨ ਨੇ ਤਿਰੰਗੇ ਝੰਡੇ ਦੀ ਤਸਵੀਰਾਂ ਸਾਂਝੀਆਂ ਕਰਦਿਆਂ ਇੰਸਟਾਗ੍ਰਾਮ ’ਤੇ ਆਜ਼ਾਦੀ ਦਿਹਾੜਾ ਮੁਬਾਰਕ ਲਿਖਿਆ ਹੈ।
ਗੁਰਪ੍ਰੀਤ ਘੁੱਗੀ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਖੜ੍ਹੇ ਨਜ਼ਰ ਆ ਰਹੇ ਹਨ। ਜਿਸ ‘ਚ ਲਿਖਿਆ ਹੈ ਆਜ਼ਾਦੀ ਦਿਹਾੜਾ ਮੁਬਾਰਕ ਹੋਵੇ।
ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਸ਼ਿਕਾਗੋ ਵਿਖੇ ਭਾਰਤੀਆਂ ਨਾਲ ਆਜ਼ਾਦੀ ਦਿਹਾੜਾ ਮਨਾਇਆ। ਗੁਰੂ ਰੰਧਾਵਾ ਨੇ ਸ਼ਿਕਾਗੋ ਵਿਖੇ ਆਜ਼ਾਦੀ ਦਿਹਾੜਾ ਮਨਾਉਣ ਦੀ ਇਕ ਤਸਵੀਰ ਤੇ ਵੀਡੀਓ ਵੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।
ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਇੰਸਟਾਗ੍ਰਾਮ ’ਤੇ ਆਪਣੇ ਘਰ ਵਿਖੇ ਤਿਰੰਗਾ ਲਗਾਉਂਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਦੇ ਪਿੱਛੇ ਬੀ ਪਰਾਕ ਦਾ ਮਸ਼ਹੂਰ ਗੀਤ ‘ਤੇਰੀ ਮਿੱਟੀ’ ਸੁਣਾਈ ਦੇ ਰਿਹਾ ਹੈ।
ਗਾਇਕਾ ਨੇਹਾ ਕੱਕੜ ਨੇ ‘ਇੰਡੀਅਨ ਆਈਡਲ’ ਦੇ ਸੈੱਟ ਤੋਂ ਤਿਰੰਗੇ ਝੰਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਦੀ ਕੈਪਸ਼ਨ ’ਚ ਉਸ ਨੇ ‘ਏ ਵਤਨ, ਵਤਨ ਮੇਰੇ ਆਬਾਦ ਰਹੇ ਤੂੰ’ ਲਿਖਦਿਆਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਹੈ।
ਗਾਇਕ ਮੀਕਾ ਸਿੰਘ ਨੇ ਆਪਣੇ ਘਰ ਦੀ ਬਾਲਕਨੀ ’ਚ ਲੱਗੇ ਤਿਰੰਗੇ ਝੰਡੇ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਬੈਕਗਰਾਊਂਡ ’ਚ ਦਲੇਰ ਮਹਿੰਦੀ ਦਾ ਗੀਤ ‘ਰੰਗ ਦੇ ਬਸੰਤੀ’ ਸੁਣਾਈ ਦੇ ਰਿਹਾ ਹੈ।
ਗਾਇਕ ਮਾਸਟਰ ਸਲੀਮ ਨੇ ਇੰਸਟਾ ’ਤੇ ਆਜ਼ਾਦੀ ਦਿਹਾੜੇ ਦੀ ਤਸਵੀਰ ਪੋਸਟ ਕੀਤੀ ਹੈ ਤੇ ਨਾਲ ਹੀ ਹਾਈ ਫਾਈਵ ਤੇ ਦਿਲ ਵਾਲੀ ਇਮੋਜੀ ਵੀ ਕੈਪਸ਼ਨ ’ਚ ਸਾਂਝੀ ਕੀਤੀ।