ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਦਾ ਮੁੱਦਾ ਸਿਮਰਜੀਤ ਬੈਂਸ ਨੇ ਬਰਨਾਲਾ ਜੇਲ੍ਹ ਤੋਂ ਇਕ ਵਾਰ ਫਿਰ ਚੁੱਕਿਆ

0
1630

ਪੰਜਾਬ ਤੋਂ ਹੋਰਨਾਂ ਸੂਬਿਆਂ ਨੂੰ ਮੁਫਤ ਵਿਚ ਜਾਂਦੇ ਪਾਣੀਆਂ ਦੀ ਕੀਮਤ ਵਸੂਲੀ ਦਾ ਮੁੱਦਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੀ ਨੇ ਬਰਨਾਲਾ ਜੇਲ੍ਹ ਤੋਂ ਇਕ ਵਾਰ ਫਿਰ ਚੁੱਕਿਆ ਇਸ ਸਬੰਧੀ ਉਹਨਾਂ ਲੋਕ ਇਨਸਾਫ ਪਾਰਟੀ ਦੇ ਮੀਡੀਆ ਇੰਚਾਰਜ ਨਾਲ ਮੁਲਾਕਾਤ ਦੌਰਾਨ ਇਸ ਮੁੱਦੇ ਨੂੰ ਸਰਕਾਰਾਂ ਦਰਬਾਰੇ ਪਹੁੰਚਾਉਣ ਅਤੇ ਲੋਕਾਂ ਵਿਚ ਉੱਠਾਣ ਦੀ ਡਿਊਟੀ ਲਗਾਈ ਜੇਲ੍ਹ ਵਿੱਚ ਬੈਂਸ ਨਾਲ ਵਿਸ਼ੇਸ਼ ਮੁਲਾਕਾਤ ਕਰਨ ਲਈ ਪੁੱਜੇ ਪ੍ਰਦੀਪ ਸਿੰਘ ਬੰਟੀ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦੇਂਦੇ ਹੋਏ ਦਸਿਆ ਕਿ ਜਦੋਂ ਬੈਂਸ ਸਾਬ ਨਾਲ ਕੁਝ ਮੁੱਦਿਆਂ ਤੇ ਚਰਚਾ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਖੁਦ ਨਾਲ ਸੰਬੰਧਤ ਮੁੱਦਿਆਂ ਨੂੰ ਦਰ ਕਿਨਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੁੱਦਿਆਂ ਤੇ ਹੀ ਗੱਲਬਾਤ ਦੀ ਸ਼ੁਰੂਆਤ ਕੀਤੀ।

ਜਿਸ ਵਿੱਚ ਉਨ੍ਹਾਂ ਨੇ ਵਿਸ਼ੇਸ ਤੌਰ ਤੇ ਹਰਿਆਣਾ ਰਾਜਸਥਾਨ ਦਿੱਲੀ ਨੂੰ ਜਾਂਦੇ ਪਾਣੀਆਂ ਦੀ ਕੀਮਤ ਵਸੂਲੀ ਸਬੰਧੀ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਜਾਣਕਾਰੀ ਲਈ ਅਤੇ ਸਾਰਾ ਮਾਮਲਾ ਵਿਸਥਾਰ ਨਾਲ ਸੁਣਾਉਣ ਤੋ ਬਾਅਦ ਉਹਨਾਂ ਮੇਰੀ ਡਿਊਟੀ ਇਸ ਮਾਮਲੇ ਸਬੰਧੀ ਸਰਕਾਰ ਨੂੰ ਅਪੀਲ ਕਰਨ ਦੀ ਲਗਾਈ ਕਿ ਦਿੱਲੀ ਤੋਂ ਹਿਮਾਚਲ ਨੂੰ ਜਾਦੇ 421 ਕਿਉਸਕ ਪਾਣੀ ਦੀ 4 ਕਰੋੜ ਕੀਮਤ ਦੇ ਸਮਝੌਤੇ ਦੀ ਤਰਜ਼ ਤੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦਾ ਦਿੱਲੀ ਨੂੰ ਜਾ ਰਹੇ 496 ਕਿਉਸਕ ਪਾਣੀਆਂ ਦਾ ਬਣਦਾ ਹੱਕ ਅਤੇ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਹੇ ਪਾਣੀਆਂ ਦੀ ਕੀਮਤ ਵਸੂਲੀ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ।

ਇਸ ਦੀ ਸ਼ੁਰੂਆਤ ਪੰਜਾਬ ਦੀ ਮਾਨ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਆਸਾਨੀ ਨਾਲ ਕਰ ਸਕਦੀ ਹੈ ਜੇ ਦਿੱਲੀ ਪੰਜਾਬ ਨੂੰ ਪਾਣੀਆਂ ਦੀ ਕੀਮਤ ਦੇਣੇ ਦੀ ਸ਼ੁਰੂਆਤ ਕਰ ਦੇਵੇ ਤਾਂ ਪੰਜਾਬ ਦਾ ਹੋਰਨਾਂ ਸੂਬਿਆਂ ਨੂੰ ਜਾ ਰਹੇ ਪਾਣੀਆਂ ਦੀ ਕੀਮਤ ਵਸੂਲੀ ਲਈ ਰਾਹ ਆਸਾਨ ਹੋ ਸਕਦਾ ਹੈ ਪਾਣੀਆਂ ਦੀ ਕੀਮਤ ਵਸੂਲੀ ਸਬੰਧੀ ਪਾਰਟੀ ਦੇ ਸਰਪ੍ਰਸਤ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਜੀ ਵਲੋ ਇਕ ਲਿਖਤੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੀਆਂ ਜਾਵੇਗਾ ਜਿਸ ਰਾਹੀਂ ਪੰਜਾਬ ਦੇ ਭਲੇ ਨਾਲ ਸਬੰਧਤ ਇਸ ਮੁੱਦੇ ‘ਤੇ ਵਿਸਤਾਰ ਨਾਲ ਗੱਲਬਾਤ ਕਰਨ ਲਈ ਸਮਾ ਵੀ ਮੰਗਿਆ ਜਾਵੇਗਾ ਤਾਂ ਜੋ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੀ ਦੀ ਸੋਚ ਮੁਤਾਬਿਕ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਪਾਇਆ ਜਾ ਸਕੇ।

LEAVE A REPLY

Please enter your comment!
Please enter your name here