ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੇ ਵੱਖ-ਵੱਖ ਵਿਭਾਗਾਂ ‘ਚ ਕਰੀਬ 10 ਲੱਖ ਅਸਾਮੀਆਂ ਖਾਲੀ ਹਨ। ਲੋਕ ਸਭਾ ਦੇ 2022 ਦੇ ਸੈਸ਼ਨ ਦੌਰਾਨ ਇਹ ਬਿਆਨ ਅਮਲਾ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਬਾਰੇ ਕੇਂਦਰ ਰਾਜ ਮੰਤਰੀ ਡਾ. ਜਤਿੰਦਰ ਸਿੰਘ ਵਲੋਂ ਦਿੱਤਾ ਗਿਆ ਹੈ। ਮੰਤਰੀ ਅਨੁਸਾਰ 1 ਮਾਰਚ 2021 ਤੱਕ ਸਰਕਾਰੀ ਨੌਕਰੀਆ A,B ਤੇ C ਗਰੁੱਪ ਅਹੁਦਿਆਂ ‘ਤੇ 9 ਲੱਖ ਤੋਂ ਵੱਧ ਖਾਲੀ ਅਸਾਮੀਆਂ ਦੀ ਰਿਪੋਰਟ ਕੀਤੀ ਗਈ ਹੈ।
ਇਨ੍ਹਾਂ ‘ਚੋਂ ਗਰੁੱਪ A ਦੀਆਂ ਨੌਕਰੀਆ ‘ਚ 23,584 ਅਸਾਮੀਆਂ ਖਾਲੀ ਪਈਆਂ ਹਨ। ਗਰੁੱਪ ਬੀ ਦੀਆਂ ਨੌਕਰੀਆਂ ਵਿੱਚ 1,18,807 ਨੌਕਰੀਆਂ ਖਾਲੀ ਹਨ ਅਤੇ ਗਰੁੱਪ ਸੀ ਦੀਆਂ ਅਸਾਮੀਆਂ ਵਿੱਚ 8.36 ਲੱਖ ਤੋਂ ਵੱਧ ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ 4 ਅਗਸਤ, 2022 ਨੂੰ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ, ਡਾ. ਜਤਿੰਦਰ ਸਿੰਘ ਨੇ ਅੱਗੇ ਕਿਹਾ ਕਿ 1 ਜਨਵਰੀ 2022 ਤੱਕ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਆਈਏਐਸ ਵਿੱਚ ਕੁੱਲ 14,727 ਅਸਾਮੀਆਂ ਦੀ ਰਿਪੋਰਟ ਕੀਤੀ ਗਈ ਹੈ ਅਤੇ ਭਾਰਤੀ ਪੁਲਿਸ ਸੇਵਾਵਾਂ ਆਈ.ਪੀ.ਐਸ ਵਿੱਚ 864 ਅਸਾਮੀਆਂ ਹਨ।
ਗਰੁੱਪ ਏ, ਬੀ ਅਤੇ ਸੀ ਦੀਆਂ ਅਸਾਮੀਆਂ ਦੇ ਲਈ ਮੰਤਰੀ ਨੇ ਕਿਹਾ ਕਿ ਸੇਵਾਮੁਕਤੀ, ਤਰੱਕੀਆਂ, ਅਸਤੀਫ਼ੇ, ਮੌਤ, ਆਦਿ ਦੇ ਕਾਰਨ। IAS ਅਤੇ IPS ਦੀਆਂ ਅਸਾਮੀਆਂ ਲਈ, ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਦੁਆਰਾ ਸਾਲਾਨਾ ਸਿਵਲ ਸੇਵਾ ਪ੍ਰੀਖਿਆਵਾਂ ਦੁਆਰਾ ਇੱਕ ਨਿਸ਼ਚਿਤ ਸੀਮਾ ਨਿਰਧਾਰਤ ਕੀਤੀ ਗਈ ਹੈ। ਉਦਾਹਰਨ ਲਈ, ਮੌਜੂਦਾ ਸਮੇਂ ਵਿੱਚ, ਬਾਸਵਾਨ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਆਈਏਐਸ ਅਧਿਕਾਰੀਆਂ ਦੀ ਸਾਲਾਨਾ ਭਰਤੀ ਨੂੰ ਵਧਾ ਕੇ 180 ਕਰ ਦਿੱਤਾ ਗਿਆ ਹੈ। ਮੰਤਰੀ ਦੁਆਰਾ ਜਾਰੀ ਕੀਤੇ ਗਏ ਬਿਆਨ ਦੇ ਅਨੁਸਾਰ, 180 ਤੋਂ ਉੱਪਰ ਦਾ ਕੋਈ ਵੀ ਦਾਖਲਾ ਸੇਵਾ ਦੀ ‘ਗੁਣਵੱਤਾ ਨਾਲ ਸਮਝੌਤਾ’ ਕਰੇਗਾ।
ਰਿਪੋਰਟਾਂ ਅਨੁਸਾਰ ਇਨ੍ਹਾਂ ਖਾਲੀ ਅਸਾਮੀਆਂ ਦਾ ਮੁਕਾਬਲਾ ਕਰਨ ਲਈ, ਮੰਤਰੀ ਨੇ ਕੇਂਦਰ ਸਰਕਾਰ ਦੇ ਸਾਰੇ ਸਬੰਧਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇਨ੍ਹਾਂ ਖਾਲੀ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਨ ਲਈ ‘ਮਿਸ਼ਨ ਮੋਡ’ ਤਰੀਕੇ ਨਾਲ ਕੰਮ ਕਰਨ ਲਈ ਕਿਹਾ ਹੈ।









