ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਆਪਣੀ ਸਾਈਟਸ ‘ਤੇ ਲਗਾਤਾਰ ਕੁੱਝ ਨਾ ਕੁੱਝ ਬਦਲਾਅ ਕਰਦਾ ਰਹਿੰਦਾ ਹੈ।ਤਾਜ਼ਾ ਜਾਣਕਾਰੀ ਅਨੁਸਾਰ ਫੇਸਬੁੱਕ ਨੇ ਆਪਣਾ ਇੱਕ ਫੀਚਰ ਬੰਦ ਕਰਨ ਦਾ ਐਲਾਨ ਕੀਤਾ ਹੈ। ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਲਾਇਵ ਸ਼ਾਪਿੰਗ ਫੀਚਰ ਬੰਦ ਕਰਨ ਜਾ ਰਿਹਾ ਹੈ।ਦੱਸ ਦਈਏ ਕਿ 1 ਅਕਤੂਬਰ ਤੋਂ ਬਾਅਦ ਯੂਜ਼ਰਸ ਇਸ ਖਾਸ ਫੀਚਰ ਦਾ ਲਾਭ ਨਹੀਂ ਉਠਾ ਸਕਣਗੇ। ਫੇਸਬੁੱਕ ਹੁਣ ਆਪਣਾ ਪੂਰਾ ਫੋਕਸ ਸ਼ੌਰਟ ਵੀਡਿਓਜ਼ ‘ਤੇ ਕਰ ਰਿਹਾ ਹੈ।
ਦੱਸ ਦਈਏ ਕਿ ਫੇਸਬੁੱਕ ਨੇ ਜਿਸ ਫੀਚਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਉਹ ਲੋਕਾਂ ਨੂੰ ਪ੍ਰੋਡਕਟਸ ਬਾਰੇ ਲਾਇਵ ਟੈਲੀਕਾਸਟ ਕਰਕੇ ਉਸ ਬਾਰ ਜਾਣਕਾਰੀ ਦੇਣ ਤੇ ਵੇਚਣ ਦੀ ਸੁਵਿਧਾ ਦਿੰਦਾ ਹੈ। ਇਸ ਫੀਚਰ ਦੀ ਕੰਪਨੀ ਨੇ ਸਭ ਤੋਂ ਪਹਿਲਾਂ ਥਾਈਲੈਂਡ ‘ਚ ਸ਼ੁਰੂਆਤ ਕੀਤੀ ਸੀ ਤੇ ਹੁਣ ਕੰਪਨੀ ਇਸ ਫੀਚਰ ਨੂੰ 1 ਅਕਤੂਬਰ ਤੋਂ ਬੰਦ ਕਰਨ ਜਾ ਰਹੀ ਹੈ।
ਇੰਸਟਾਗ੍ਰਾਮ ਦੇ ਨਾਲ-ਨਾਲ ਫੇਸਬੁੱਕ ਦਾ ਫੋਕਸ ਹੁਣ ਪੂਰੀ ਤਰ੍ਹਾਂ ਛੋਟੀਆਂ ਵੀਡੀਓਜ਼ ‘ਤੇ ਹੈ। ਕੰਪਨੀ ਦਾ ਮੰਨਣਾ ਹੈ ਕਿ ਯੂਜ਼ਰਸ ਹੁਣ ਛੋਟੇ ਵੀਡੀਓ ‘ਤੇ ਜ਼ਿਆਦਾ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਕੰਪਨੀ ਰੀਲਾਂ ‘ਤੇ ਧਿਆਨ ਦੇ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੀਚਰ ਦੇ ਬੰਦ ਹੋਣ ਨਾਲ ਯੂਜ਼ਰਸ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਲਾਈਵ ਰੀਲਾਂ ਰਾਹੀਂ ਆਪਣੇ ਉਤਪਾਦ ਬਾਰੇ ਦੱਸ ਸਕਦੀ ਹੈ ਜਿਵੇਂ ਕਿ ਉਹ ਪਹਿਲਾਂ ਲਾਈਵ ਫੀਚਰ ਰਾਹੀਂ ਦੱਸਦੀ ਸੀ।