ਕੈਪਟਨ ਨਾਲ ਗੁਪਤ ਮੀਟਿੰਗ ਬਾਰੇ ਬੋਲੇ ਪ੍ਰਤਾਪ ਬਾਜਵਾ, ਦਿੱਤਾ ਇਹ ਬਿਆਨ

0
79

ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋ ਰਹੀ ਗੱਲਬਾਤ ਦਾ ਸਸਪੈਂਸ ਦੂਰ ਕਰਦੇ ਹੋਏ ਕਿਹਾ ਕਿ ਅਜੇ ਤੱਕ ਅਜਿਹੀ ਕੋਈ ਮੀਟਿੰਗ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹਾਈਕਮਾਨ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਫੈਸਲਾ ਲਵੇਂਗੀ, ਉਸ ‘ਤੇ ਵਿਚਾਰ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਚਾਹੁੰਦਾ ਹੈ ਕਿ ਉਨ੍ਹਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ ਕਿ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਪੂਰੀ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਦੋਸ਼ੀਆਂ ਦੇ ਖਿਲਾਫ ਇੱਕ ਮਹੀਨੇ ਦੇ ਅੰਦਰ ਕਾਰਵਾਈ ਹੋਵੇ। ਨਵਜੋਤ ਸਿੱਧੂ ਨੂੰ ਕਿਸੇ ਅਹੁਦੇ ਦੇ ਬਾਰੇ ਵਿੱਚ ਪੁੱਛੇ ਜਾਣ ‘ਤੇ ਬਾਜਵਾ ਨੇ ਕਿਹਾ ਕਿ 3 ਮੈਂਬਰੀ ਕਮੇਟੀ ਦੇ ਨਾਲ ਇਹ ਸਾਰੀ ਗੱਲ ਸਪੱਸ਼ਟ ਹੋ ਚੁੱਕੀ ਹੈ। ਮੈਂ ਇਹ ਬਿਲਕੁੱਲ ਨਹੀਂ ਕਹਿੰਦਾ ਕਿ ਉਨ੍ਹਾਂ ਨੂੰ ਰੋਲ ਨਹੀਂ ਦਿੱਤਾ ਜਾਵੇ, ਪਰ ਜੋ ਪਾਰਟੀ ਵਿੱਚ ਲੰਬੇ ਸਮੇਂ ਤੋਂ ਹਨ ਅਤੇ ਵਫਾਦਾਰ, ਉੱਤਮ ਅਤੇ ਕਾਬਲ ਹਨ ਉਨ੍ਹਾਂ ਨੂੰ ਮੌਕਾ ਦਿਓ।

ਬਾਜਵਾ ਨੇ ਕੈਪਟਨ ਨੂੰ ਕਿਹਾ ਕਿ ਪੰਜਾਬ ਦੇ ਵੱਖ- ਵੱਖ ਮਾਮਲਿਆਂ ਦਾ ਜਲਦ ਤੋਂ ਜਲਦ ਸਮਾਧਾਨ ਕਰੋ। ਉਥੇ ਹੀ 20 ਤਾਰੀਕ ਦੀ ਮੀਟਿੰਗ ਦੇ ਮੁੱਦੇ ਨੂੰ ਲੈ ਕੇ ਬਾਜਵਾ ਨੇ ਕਿਹਾ ਕਿ ਇਸ ਬਾਰੇ ਵਿੱਚ ਮੈਨੂੰ ਮੈਸੇਜ ਨਹੀਂ ਆਇਆ ਹੈ ਅਤੇ ਨਾ ਹੀ ਕੋਈ ਇਸ ਦੇ ਬਾਰੇ ਵਿੱਚ ਮੈਨੂੰ ਜਾਣਕਾਰੀ ਹੈ।

LEAVE A REPLY

Please enter your comment!
Please enter your name here