ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ: ਭਾਰਤ ਦੇ ਮੁਰਲੀ ਸ੍ਰੀਸ਼ੰਕਰ ਨੇ ਲੰਬੀ ਛਾਲ ਵਿੱਚ ਸੱਤਵਾਂ ਸਥਾਨ ਕੀਤਾ ਹਾਸਿਲ

0
215

ਮੁਰਲੀ ਸ੍ਰੀਸ਼ੰਕਰ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਾਲਾ ਭਾਰਤ ਦਾ ਪਹਿਲਾ ਪੁਰਸ਼ ਲੌਂਗ ਜੰਪਰ ਬਣ ਗਿਆ ਹੈ। ਇਸੇ ਤਰ੍ਹਾਂ 3,000 ਮੀਟਰ ਸਟੀਪਲਚੇਜ਼ ਅਥਲੀਟ ਅਵਿਨਾਸ਼ ਸਾਬਲੇ ਨੇ ਵੀ ਇੱਥੇ ਮੁਕਾਬਲੇ ਦੇ ਪਹਿਲੇ ਦਿਨ ਆਸ ਮੁਤਾਬਕ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਸ੍ਰੀਸ਼ੰਕਰ ਨੇ ਪੂਰੇ ਅੱਠ ਮੀਟਰ ਦੀ ਛਾਲ ਮਾਰ ਕੇ ਗਰੁੱਪ ਬੀ ਦੇ ਕੁਆਲੀਫਿਕੇਸ਼ਨ ਗੇੜ ਵਿੱਚ ਦੂਜਾ ਅਤੇ ਕੁੱਲ ਮਿਲਾ ਕੇ ਸੱਤਵਾਂ ਸਥਾਨ ਹਾਸਲ ਕੀਤਾ।

ਅੰਜੂ ਬੌਬੀ ਜੌਰਜ ਵਿਸ਼ਵ ਚੈਂਪੀਅਨਸ਼ਿਪ ਵਿੱਚ ਲੰਬੀ ਛਾਲ ਦੇ ਫਾਈਨਲ ਲਈ ਕੁਆਲੀਫਾਈ ਕਰਨ ਅਤੇ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਸੀ। ਉਸ ਨੇ 2003 ਵਿੱਚ ਪੈਰਿਸ ’ਚ ਕਾਂਸੇ ਦਾ ਤਗਮਾ ਜਿੱਤਿਆ ਸੀ। ਇਸ ਦੌਰਾਨ ਜੇਸਵਿਨ ਐਲਡਰਿਨ 7.79 ਮੀਟਰ ਨਾਲ ਅਤੇ ਮੁਹੰਮਦ ਅਨੀਸ ਯਾਹੀਆ 7.73 ਮੀਟਰ ਨਾਲ ਫਾਈਨਲ ਰਾਊਂਡ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ। ਜੇਸਵਿਨ ਗਰੁੱਪ ਏ ਦੇ ਕੁਆਲੀਫਿਕੇਸ਼ਨ ਗੇੜ ਵਿੱਚ ਨੌਵੇਂ ਅਤੇ ਮੁਹੰਮਦ ਅਨੀਸ 11ਵੇਂ ਸਥਾਨ ’ਤੇ ਰਿਹਾ। ਸਟੀਪਲਚੇਜ਼ ਅਥਲੀਟ ਸਾਬਲੇ 8:18.75 ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਿਹਾ। ਸ਼ਾਟਪੁਟਰ ਤੇਜਿੰਦਰਪਾਲ ਸਿੰਘ ਤੂਰ ਨੇ ਸੱਟ ਕਾਰਨ ਆਪਣੇ ਮੁਕਾਬਲੇ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ।

LEAVE A REPLY

Please enter your comment!
Please enter your name here