ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਉਸ ਨੂੰ ਪੁਲਿਸ ਰਾਹੀਂ 14 ਜੁਲਾਈ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣਾ ਪੈਣਾ ਸੀ। ਹੁਣ 8 ਸਤੰਬਰ ਤੱਕ ਉਨ੍ਹਾਂ ਨੂੰ ਪੇਸ਼ੀ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਹੇਠਲੀ ਅਦਾਲਤ ਨੂੰ ਕਿਹਾ ਕਿ ਜਦੋਂ ਤੱਕ ਕਿ ਇੱਥੇ ਸੁਣਵਾਈ ਨਹੀਂ ਹੁੰਦੀ, ਉਹ ਕੋਈ ਸੁਣਵਾਈ ਨਾ ਕਰੇ। ਬਠਿੰਡਾ ਦੀ ਇਕ ਬਜ਼ੁਰਗ ਔਰਤ ‘ਤੇ ਇਤਰਾਜ਼ਯੋਗ ਟਵੀਟ ਕਰਨ ਕਾਰਨ ਕੰਗਨਾ ਰਣੌਤ ‘ਤੇ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਕੰਗਨਾ ਰਣੌਤ ਨੇ ਇੱਕ ਵਿਵਾਦਿਤ ਟਵੀਟ ਕੀਤਾ ਸੀ। ਜਿਸ ਵਿੱਚ ਕੰਗਨਾ ਵੱਲੋਂ ਇੱਕ ਬਜ਼ੁਰਗ ਔਰਤ ਨੂੰ 100 ਰੁਪਏ ਲੈ ਕੇ ਧਰਨੇ ‘ਤੇ ਜਾਣ ਵਾਲੀ ਕਿਹਾ ਕੇ ਬੁਲਾਇਆ ਗਿਆ। ਇਹ ਔਰਤ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ 87 ਸਾਲਾ ਔਰਤ ਕਿਸਾਨ ਮਹਿੰਦਰ ਕੌਰ ਸੀ। ਕੰਗਨਾ ਰਣੌਤ ਦੇ ਖਿਲਾਫ ਉਸ ਨੇ ਬਠਿੰਡਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। 13 ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਬਠਿੰਡਾ ਅਦਾਲਤ ਨੇ ਕੰਗਨਾ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।