ਪੰਜਾਬ ਪੁਲਿਸ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸ਼ੂਟਰਾਂ ਸਮੇਤ ਚਾਰ ਵਿਅਕਤੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਲੈ ਕੇ ਦੇਰ ਰਾਤ ਕਰੀਬ 3-50 ਵਜੇ ਮਾਨਸਾ ਪਹੁੰਚੀ। ਜਿਸਤੋਂ ਬਾਅਦ ਮਾਨਸਾ ਪੁਲਿਸ ਨੇ ਇਹਨਾਂ ਚਾਰਾਂ ਨੂੰ ਸੀ.ਆਈ.ਏ. ਸਟਾਫ਼ ਵਿੱਚ ਰੱਖਿਆ ਅਤੇ ਸਵੇਰੇ ਮੈਡੀਕਲ ਕਰਵਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਦੱਸ ਦਈਏ ਕਿ ਹੁਣ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤੇ ਇਨ੍ਹਾਂ 4 ਮੁਲਜ਼ਮਾਂ ਦਾ ਅਦਾਲਤ ਨੇ 13 ਜੁਲਾਈ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ। ਜਿਨ੍ਹਾਂ ਵਿਚ ਪ੍ਰਿਯਾਵਰਤ ਉਰਫ ਫੌਜੀ (ਮੁੱਖ ਸ਼ੂਟਰ), ਕਸ਼ਿਸ਼ ਉਰਫ ਕੁਲਦੀਪ (ਸੂਟਰ), ਦੀਪਕ ਉਰਫ ਟੀਨੂੰ ਅਤੇ ਕੇਸ਼ਵ ਕੁਮਾਰ ਨੂੰ ਰਿਮਾਂਡ ਤੇ ਭੇਜਿਆ ਹੈ।
ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਪ੍ਰਿਅਵਰਤ ਉਰਫ਼ ਫ਼ੌਜੀ ( ਮੁੱਖ ਸ਼ੂਟਰ), ਕਸ਼ਿਸ਼ ਉਰਫ਼ ਕੁਲਦੀਪ (ਸ਼ੂਟਰ), ਦੀਪਕ ਉਰਫ ਟੀਨੂੰ (ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਹਿਯੋਗੀ) ਅਤੇ ਕੇਸ਼ਵ ਕੁਮਾਰ (ਵਾਹਨ ਮੁਹੱਈਆ ਕਰਵਾਏ ਅਤੇ ਸ਼ੂਟਰਾਂ ਨੂੰ ਭੱਜਣ ਵਿਚ ਮਦਦ ਕੀਤੀ)) ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।